ਗੁਰੂ ਨਾਨਕ ਸਪੋਰਟਸ ਕਲੱਬ ਵਲੋਂ ਬਾਸਕਟਬਾਲ ਮੁਕਾਬਲੇ ਕਰਵਾਏ ਗਏ

08/28/2019 8:51:09 AM

ਫਰਿਜ਼ਨੋ, ( ਨੀਟਾ ਮਾਛੀਕੇ)— ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਦੋ ਦਿਨਾਂ ਟੂਰਨਾਮੈਂਟ ਦੌਰਾਨ ਕਰਮਨ ਹਾਈ ਸਕੂਲ 'ਚ ਅੰਡਰ 18 ਸਾਲ ਅਤੇ ਓਪਨ ਬਾਸਕਟ ਬਾਲ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾ ਵਿੱਚ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ 15 ਤੋਂ ਵਧੀਕ ਟੀਮਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਛੋਟੇ ਬੱਚਿਆ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ 10 ਸਾਲ ਅਤੇ ਅੰਡਰ ਦਾ ਮੈਚ ਵੀ ਕਰਵਾਇਆ ਗਿਆ।

ਇਸ ਦੌਰਾਨ ਬੱਚਿਆ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਦਿੱਤੇ ਗਏ। ਇਸ ਸਮੇਂ ਬੱਚਿਆਂ ਦੇ ਮਾਪਿਆਂ 'ਚ ਵੀ ਖੇਡਾਂ ਪ੍ਰਤੀ ਦਿਲਚਸਪੀ ਨਜ਼ਰ ਆ ਰਹੀ ਸੀ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਗੁਰੂ ਨਾਨਕ ਸਪੋਰਟਸ ਕਲੱਬ 1970 ਦੇ ਦਹਾਕੇ ਤੋਂ ਲਗਾਤਾਰ ਕਬੱਡੀ ਟੂਰਨਾਮੈਂਟ ਅਤੇ ਹੋਰ ਬਾਕੀ ਖੇਡਾਂ ਦੇ ਮੁਕਾਬਲੇ ਕਰਵਾਉਂਦਾ ਆ ਰਿਹਾ ਹੈ ਪਰ ਹੁਣ ਬੱਚਿਆਂ ਦੇ ਖੇਡਾਂ ਵੱਲ ਘੱਟ ਰਹੇ ਰੁਝਾਨ ਨੂੰ ਦੇਖਦੇ ਹੋਏ ਪ੍ਰਬੰਧਕਾਂ ਵਲੋਂ ਇਹ ਸਪੈਸ਼ਲ ਬਾਸਕਟਬਾਲ ਟੂਰਨਾਮੈਂਟ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਦਾ ਮਕਸਦ ਹੈ ਕਿ ਨਵੀਂ ਪੀੜੀ ਨੂੰ ਘਰ ਦੀ ਚਾਰ ਦੀਵਾਰੀ ਅੰਦਰ ਵੀਡੀਓ ਗੇਮਾਂ ਤੋਂ ਬਾਹਰ ਕੱਢ ਸਰੀਰਕ ਖੇਡਾਂ ਵੱਲ ਤੋਰਿਆ ਜਾਵੇ। ਜਿਸ ਨਾਲ ਬੱਚਿਆਂ ਵਿੱਚ ਸਰੀਰਕ ਤੰਦਰੁਸਤੀ ਅਤੇ ਆਪਸੀ ਭਾਈਚਾਰਕ ਸਾਂਝ ਵਧੇਗੀ। ਇਸ ਸਮੁੱਚੇ ਟੂਰਨਾਮੈਂਟ ਦੀ ਸਫਲਤਾ ਲਈ ਸਮੂਹ ਪ੍ਰਬੰਧਕ ਵਧਾਈ ਦੇ ਪਾਤਰ ਹਨ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਇਹ ਦੋ ਦਿਨਾਂ ਬਾਸਕਟਬਾਲ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ।


Related News