ਨਰਿੰਦਰ ਮੋਦੀ ਦੀ ਯਾਤਰਾ ਕੈਰੀਕਾਮ ਲਈ ''ਇਤਿਹਾਸਕ ਪਲ'' : ਬਾਰਬਾਡੋਸ PM
Saturday, Nov 23, 2024 - 05:50 PM (IST)
ਗੁਆਨਾ- ਬਾਰਬਾਡੋਸ ਦੀ ਪ੍ਰਧਾਨ ਮੰਤਰੀ ਮੀਆ ਅਮੋਰ ਮੋਟਲੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਨੂੰ ਕੈਰੇਬੀਅਨ ਭਾਈਚਾਰੇ (ਕੈਰੀਕਾਮ) ਦੇਸ਼ਾਂ ਲਈ ਇਕ 'ਇਤਿਹਾਸਕ ਪਲ' ਦੱਸਿਆ। ਉਨ੍ਹਾਂ ਨੇ ਭਾਰਤ-ਮੈਰੀਕਾਮ ਸਿਖਰ ਸੰਮੇਲਨ ਦੀ ਮੇਜ਼ਬਾਨੀ 'ਤੇ ਮਾਣ ਜ਼ਾਹਰ ਕੀਤਾ ਅਤੇ ਭਾਰਤ ਅਤੇ ਕੈਰੇਬੀਅਨ ਦੇਸ਼ਾਂ ਵਿਚਾਲੇ ਡੂੰਘੇ ਸੰਬੰਧਾਂ ਨੂੰ ਉਤਸ਼ਾਹ ਦੇਣ ਲਈ ਇਸ ਦੇ ਮਹੱਤਵ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਟਲੀ ਨੇ ਕਿਹਾ,''ਕੈਰੀਕਾਮ 'ਚ ਸਾਡੇ 'ਚੋਂ ਜ਼ਿਆਦਾਤਰ ਲੋਕਾਂ ਲਈ ਪ੍ਰਧਾਨ ਮੰਤਰੀ ਨੂੰ ਮਿਲਣਾ ਅਤੇ ਸਰਕਾਰ ਦੇ ਮੁੱਖ ਪੱਧਰ 'ਤੇ ਕੈਰੀਕਾਮ-ਭਾਰਤ ਸਿਖਰ ਸੰਮੇਲਨ 'ਚ ਹਿੱਸਾ ਲੈਣਾ ਇਕ ਇਤਿਹਾਸਕ ਪਲ ਹੈ। ਅਸੀਂ ਇਸ ਮਹੱਤਵਪੂਰਨ ਆਯੋਜਨ ਦੀ ਮੇਜ਼ਬਾਨੀ ਕਰ ਕੇ ਮਾਣ ਮਹਿਸੂਸ ਕਰ ਰਹੇ ਹਾਂ।'' ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਬਾਰਬਾਡੋਸ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਵਾਂ ਦੀ ਪਿਛਲੀ ਬੈਠਕ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਗੱਲਬਾਤ ਦੋਹਾਂ ਖੇਤਰਾਂ ਵਿਚਾਲੇ ਸੰਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।''
ਕੈਰੇਬੀਅਨ ਭਾਈਚਾਰਾ (CARICOM) 21 ਦੇਸ਼ਾਂ ਦਾ ਇਕ ਸਮੂਹ ਹੈ, ਜਿਸ 'ਚ 15 ਮੈਂਬਰ ਦੇਸ਼ ਅਤੇ 6 ਸਹਿਯੋਗੀ ਮੈਂਬਰ ਹਨ। ਇਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਕੈਰੀਕਾਮ 'ਚ ਲਗਭਗ 16 ਮਿਲੀਅਨ ਨਾਗਰਿਕ ਰਹਿੰਦੇ ਹਨ, ਜਿਨ੍ਹਾਂ 'ਚੋਂ 60 ਫੀਸਦੀ 30 ਸਾਲ ਤੋਂ ਘੱਟ ਉਮਰ ਦੇ ਹਨ, ਜੋ ਸਵਦੇਸ਼ੀ ਲੋਕਾਂ, ਅਫਰੀਕੀ, ਭਾਰਤੀ, ਯੂਰਪੀ, ਚੀਨੀ, ਪੁਰਤਗਾਲੀ ਅਤੇ ਜਾਵਾਨੀਸ ਸਮੇਤ ਵਿਵਿਧ ਜਾਤੀ ਸਮੂਹਾਂ ਦਾ ਪ੍ਰਤੀਨਿਧੀਤੱਵ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8