ਬਾਰਬਾਡੋਸ ''ਚ ਮਹਾਰਾਣੀ ਐਲੀਜਾਬੇਥ ਦੂਜੀ ਦਾ ਸ਼ਾਸਨ ਖ਼ਤਮ, ਬਣਿਆ 55ਵਾਂ ਗਣਤੰਤਰ ਦੇਸ਼

Tuesday, Nov 30, 2021 - 10:59 AM (IST)

ਬਾਰਬਾਡੋਸ ''ਚ ਮਹਾਰਾਣੀ ਐਲੀਜਾਬੇਥ ਦੂਜੀ ਦਾ ਸ਼ਾਸਨ ਖ਼ਤਮ, ਬਣਿਆ 55ਵਾਂ ਗਣਤੰਤਰ ਦੇਸ਼

ਬਾਰਬਾਡੋਸ (ਬਿਊਰੋ): ਕੈਰੇਬੀਅਨ ਟਾਪੂਆਂ ਦੇ ਪ੍ਰਮੁੱਖ ਦੇਸ਼ ਬਾਰਬਾਡੋਸ ਵਿਚ ਹੁਣ ਐਲੀਜ਼ਾਬੇਥ ਦੂਜੀ ਦਾ ਸ਼ਾਸਨ ਖ਼ਤਮ ਹੋ ਗਿਆ ਹੈ ਮਤਲਬ ਮਹਾਰਾਣੀ ਐਲੀਜ਼ਾਬੇਥ ਦੂਜੀ ਹੁਣ ਇਸ ਦੇਸ਼ ਦੀ ਪ੍ਰਧਾਨ ਨਹੀਂ ਰਹੇਗੀ। ਕੁੱਲ ਮਿਲਾ ਕੇ ਬਾਰਬਾਡੋਸ ਵਿਚ ਬਸਤੀਵਾਦ ਕਾਲ ਦਾ ਅੰਤ ਹੋਇਆ ਹੈ। ਇਹ ਦੇਸ਼ ਹੁਣ ਪੂਰੀ ਤਰ੍ਹਾਂ ਗਣਤੰਤਰ ਹੋ ਗਿਆ ਹੈ।

ਸੈਂਡ੍ਰਾ ਮੇਸਨ ਹੁਣ ਬਾਰਬਾਡੋਸ ਦੀ ਗਵਰਨਰ ਜਨਰਲ ਹੋਵੇਗੀ, ਜਿਹਨਾਂ ਦੀ ਨਿਯੁਕਤੀ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਹੀ ਕੀਤੀ ਹੈ। ਮੇਸਨ ਅਟਾਰਨੀ ਅਤੇ ਜੱਜ ਵੀ ਰਹੀ ਹੈ। ਉਹਨਾਂ ਨੇ ਵੈਨੇਜ਼ੁਏਲਾ, ਕੋਲੰਬੀਆ, ਚਿਲੀ ਅਤੇ ਬ੍ਰਾਜ਼ੀਲ ਦੇ ਰਾਜਦੂਤ ਦੇ ਤੌਰ 'ਤੇ ਵੀ ਕੰਮ ਕੀਤਾ ਹੈ। ਉਹ ਅੱਜ ਭਾਵ ਮੰਗਲਵਾਰ ਰਾਤ ਨੂੰ ਸਹੁੰ ਚੁੱਕੇਗੀ। ਇਸ ਤਰ੍ਹਾਂ ਬਾਰਬਾਡੋਸ ਬ੍ਰਿਟੇਨ ਤੋਂ ਵੱਖ ਹੋ ਕੇ 55ਵਾਂ ਗਣਤੰਤਰ ਦੇਸ਼ ਬਣ ਜਾਵੇਗਾ। ਇਸ ਕੰਮ ਲਈ ਕਰੀਬ ਇਕ ਮਹੀਨੇ ਤੋਂ ਤਿਆਰੀ ਚੱਲ ਰਹੀ ਸੀ। ਬਾਰਬਾਡੋਸ ਬ੍ਰਿਟਿਸ਼ ਕਾਲੋਨੀ ਦੇ ਤੌਰ 'ਤੇ ਆਪਣੀ ਪਛਾਣ ਰੱਖਦਾ ਸੀ। ਉਸ ਨੂੰ 'ਲਿਟਿਲ ਇੰਗਲੈਂਡ' ਦੇ ਤੌਰ 'ਤੇ ਜਾਣਿਆ ਜਾਂਦਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਸਵੀਡਨ ’ਚ ਹਫ਼ਤੇ ਭਰ ਦੇ ਅੰਦਰ ਦੂਸਰੀ ਵਾਰ ਪ੍ਰਧਾਨ ਮੰਤਰੀ ਚੁਣੀ ਗਈ ਐਂਡਰਸਨ

ਬਾਰਬਾਡੋਸ ਨੇ ਦੋ ਤਿਹਾਈ ਵੋਟਾਂ ਨਾਲ ਆਪਣਾ ਪਹਿਲਾ ਰਾਸ਼ਟਰਪਤੀ ਚੁਣਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਤ ਲੋਕ ਟੀਵੀ ਅਤੇ ਰੇਡੀਓ 'ਤੇ ਲਗਾਤਾਰ ਇਸ ਗੱਲ ਨੂੰ ਸੁਣ ਰਹੇ ਸਨ, ਉੱਥੇ ਬਾਰਬਾਡੋਸ ਦੇ ਮਸ਼ਹੂਰ ਸਕਵਾਇਰ 'ਤੇ ਵੀ ਕਈ ਲੋਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ, ਜਿੱਥੇ ਪਿਛਲੇ ਸਾਲ ਹੀ ਬ੍ਰਿਟਿਸ਼ ਲਾਰਡ ਦਾ ਬੁੱਤ ਹਟਾਇਆ ਗਿਆ ਸੀ। ਇਸ ਇਤਿਹਾਸਿਕ ਪਲ ਦੇ ਬਾਅਦ ਇੱਥੇ ਰਹਿਣ ਵਾਲੇ ਲੋਕ ਵੀ ਕਾਫੀ ਖੁਸ਼ ਨਜ਼ਰ ਆਏ। ਡੇਨਿਸ ਐਡਵਰਡ ਕਾਫੀ ਖੁਸ਼ ਨਜ਼ਰ ਆਏ। ਡੇਨਿਸ ਪੇਸ਼ੇ ਤੋਂ ਪ੍ਰਾਪਰਟੀ ਮੈਨੇਜਰ ਹਨ। ਉਹਨਾਂ ਨੇ ਕਿਹਾ ਕਿ ਉਹ ਗੁਯਾਨਾ ਵਿਚ ਪੈਦਾ ਹੋਏ ਪਰ ਉਹ ਬਾਰਬਾਡੋਸ ਵਿਚ ਰਹਿੰਦੇ ਹਨ। ਉਹ ਆਪਣੇ ਬੇਟੇ ਨੂੰ ਇਹ ਇਤਿਹਾਸਿਕ ਪਲ ਦਿਖਾਉਣ ਲਈ ਇੱਥੇ ਲਿਆਉਣਗੇ।

ਪ੍ਰਿੰਸ ਚਾਰਲਸ ਰਹਿਣਗੇ ਮੌਜੂਦ
ਬਾਰਬਾਡੋਸ ਦੇ ਗਣਤੰਤਰ ਹੋਣ ਦੇ ਸਨਮਾਨ ਵਿਚ ਪ੍ਰਿੰਸ ਚਾਰਲਸ ਮੌਜੂਦ ਰਹਿਣਗੇ। ਉਹ ਐਤਵਾਰ ਨੂੰ ਬਾਰਬਾਡੋਸ ਪਹੁੰਚਣਗੇ। ਇਸ ਦੌਰਾਨ ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਜਾਵੇਗੀ। ਬਾਰਬਾਡੋਸ ਦੀ ਆਬਾਦੀ ਦੀ ਗੱਲ ਕਰੀਏ ਤਾਂ ਇੱਥੇ 3 ਲੱਖ ਤੋਂ ਵੱਧ ਲੋਕ ਰਹਿੰਦੇ ਹਨ ਜੋ ਕੈਰੇਬੀਅਨ ਦੇਸ਼ਾਂ ਵਿਚ ਸਭ ਤੋਂ ਅਮੀਰ ਮੰਨਿਆ ਜਾਂਦਾ ਹੈ। ਇੱਥੋਂ ਦੀ ਅਰਥਵਿਵਸਥਾ ਟੂਰਿਜ਼ਮ 'ਤੇ ਨਿਰਭਰ ਹੈ। ਕੈਰੇਬੀਅਨ ਦੇਸ਼ਾਂ ਵਿਚ 1970 ਦੇ ਬਾਅਦ ਅਜਿਹਾ ਹੋਣ ਜਾ ਰਿਹਾ ਹੈ।ਇਸ ਤੋਂ ਪਹਿਲਾਂ ਗੁਯਾਨਾ, ਡੋਮਨਿਕਾ, ਤ੍ਰਿਨਿਦਾਦ ਅਤੇ ਟੋਬੈਗੋ ਹੀ ਗਣਤੰਤਰ ਹੋਏ ਸਨ।

PunjabKesari

ਉਂਝ ਤਾਂ ਬਾਰਬਾਡੋਸ ਯੂਕੇ ਤੋਂ 1966 ਵਿਚ 300 ਸਾਲਾਂ ਦੀ ਗੁਲਾਮੀ ਦੇ ਬਾਅਦ ਆਜ਼ਾਦ ਹੋ ਗਿਆ ਸੀ। 2005 ਵਿਚ ਬਾਰਬਾਡੋਸ ਨੇ ਤ੍ਰਿਨਿਦਾਦ ਸਥਿਤ ਕੈਰੇਬੀਅਨ ਕੋਰਟ ਆਫ ਜਸਟਿਸ ਵਿਚ ਇਸ ਗੱਲ ਦੀ ਅਪੀਲ ਕੀਤੀ ਅਤੇ ਲੰਡਨ ਸਥਿਤ ਪ੍ਰਿਵੀ ਕੌਂਸਲ ਨੂੰ ਹਟਾ ਦਿੱਤਾ। ਸਾਲ 2008 ਵਿਚ ਉਸ ਨੇ ਖੁਦ ਨੂੰ ਗਣਤੰਤਰ ਬਣਾਉਣ ਦਾ ਪ੍ਰਸਤਾਵ ਰੱਖਿਆ। ਪਰ ਇਸ ਪ੍ਰਸਤਾਵ ਨੂੰ ਅਨਿਸ਼ਚਿਤ ਸਮੇਂ ਲਈ ਟਾਲ ਦਿੱਤਾ ਗਿਆ। ਪਿਛਲੇ ਸਾਲ ਨੈਸ਼ਨਲ ਹੀਰੋ ਸਕਵਾਇਰ ਤੋਂ ਬ੍ਰਿਟਿਸ਼ ਵਾਈਸ ਐਡਮਿਰਲ Horatio Nelson ਦਾ ਬੁੱਤ ਹਟਾ ਦਿੱਤ ਗਿਆ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News