ਵੱਡੀ ਖ਼ਬਰ ; ਬਾਰ ''ਚ ਚੱਲ ਗਈਆਂ ਤਾਬੜਤੋੜ ਗੋਲ਼ੀਆਂ ! Enjoy ਕਰਨ ਗਏ ਲੋਕਾਂ ਨੂੰ ਗੁਆਉਣੀ ਪਈ ਜਾਨ

Monday, Oct 13, 2025 - 09:14 AM (IST)

ਵੱਡੀ ਖ਼ਬਰ ; ਬਾਰ ''ਚ ਚੱਲ ਗਈਆਂ ਤਾਬੜਤੋੜ ਗੋਲ਼ੀਆਂ ! Enjoy ਕਰਨ ਗਏ ਲੋਕਾਂ ਨੂੰ ਗੁਆਉਣੀ ਪਈ ਜਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਦੱਖਣੀ ਕੈਰੋਲੀਨਾ ਦੇ ਗੁੱਲਾ-ਬਹੁਗਿਣਤੀ ਵਾਲੇ ਤੱਟਵਰਤੀ ਖੇਤਰ ਦੇ ਨੇੜੇ ਇੱਕ ਟਾਪੂ 'ਤੇ ਭੀੜ-ਭੜੱਕੇ ਵਾਲੇ ਬਾਰ ਵਿੱਚ ਅਚਾਨਕ ਤਾਬੜਤੋੜ ਗੋਲ਼ੀਆਂ ਚੱਲ ਗਈਆਂ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 20 ਹੋਰ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।

ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਅਧਿਕਾਰੀ ਐਤਵਾਰ ਸਵੇਰੇ ਸੇਂਟ ਹੇਲੇਨਾ ਟਾਪੂ 'ਤੇ 'ਵਿਲੀਜ਼ ਬਾਰ ਐਂਡ ਗਰਿੱਲ' ਵਿਖੇ ਪਹੁੰਚੇ। ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਬਾਰ 'ਚ ਕਾਫ਼ੀ ਭੀੜ ਸੀ ਅਤੇ ਅਚਾਨਕ ਗੋਲ਼ੀਆਂ ਚੱਲਣ ਨਾਲ ਮਿੰਟਾਂ 'ਚ ਭਾਜੜਾਂ ਪੈ ਗਈਆਂ, ਜਿਸ ਕਾਰਨ ਕਈ ਲੋਕਾਂ ਨੂੰ ਗੋਲ਼ੀਆਂ ਲੱਗੀਆਂ।

PunjabKesari

ਇਹ ਵੀ ਪੜ੍ਹੋ- ''ਰਾਤ ਨੂੰ ਬਾਹਰ ਨਾ ਨਿਕਲਣ ਵਿਦਿਆਰਥਣਾਂ..!'' ਮੈਡੀਕਲ ਸਟੂਡੈਂਟ ਨਾਲ ਗੈਂਗਰੇਪ ਮਗਰੋਂ CM ਮਮਤਾ ਦਾ ਬਿਆਨ

ਬਾਰ ਦੇ ਮਾਲਕ ਵਿਲੀ ਟੁਰੇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਇਰਿੰਗ ਹੋਣ ਮਗਰੋਂ ਚੀਕ-ਚਿਹਾੜਾ ਪੈ ਗਿਆ ਤੇ ਲੋਕ ਡਰ ਕੇ ਇੱਧਰ-ਉੱਧਰ ਭੱਜਣ ਲੱਗੇ। ਬਿਊਫੋਰਟ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਲੋਕ ਗੋਲੀਬਾਰੀ ਤੋਂ ਬਚਣ ਲਈ ਨੇੜਲੀਆਂ ਦੁਕਾਨਾਂ ਵੱਲ ਭੱਜੇ।

ਉਨ੍ਹਾਂ ਕਿਹਾ, ''ਇਹ ਘਟਨਾ ਸਾਰਿਆਂ ਲਈ ਦੁਖਦਾਈ ਹੈ। ਅਸੀਂ ਤੁਹਾਡੇ ਤੋਂ ਸ਼ਾਂਤੀ ਤੇ ਧੀਰਜ ਦੀ ਅਪੀਲ ਕਰਦੇ ਹਾਂ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਸਾਡੀਆਂ ਸੰਵੇਦਨਾਵਾਂ ਸਾਰੇ ਪੀੜਤਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਨਾਲ ਹਨ।" ਐਤਵਾਰ ਦੁਪਹਿਰ ਤੱਕ ਜ਼ਖਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਸੀ ਤੇ ਪੀੜਤਾਂ ਦੀ ਪਛਾਣ ਹਾਲੇ ਜਾਰੀ ਨਹੀਂ ਕੀਤੀ ਗਈ ਤੇ ਗੋਲੀਬਾਰੀ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News