ਗਲੋਬਲ ਅੱਤਵਾਦੀ ਸੰਗਠਨਾਂ ਦਾ ਕੇਂਦਰ ਬਣ ਗਿਆ ਹੈ ਪਾਬੰਦੀਸ਼ੁਦਾ ''TTP'': ਪਾਕਿ ਫੌਜ ਮੁਖੀ

Saturday, Nov 16, 2024 - 02:42 PM (IST)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਬੰਦੀਸ਼ੁਦਾ 'ਤਹਿਰੀਕ-ਏ-ਤਾਲਿਬਾਨ ਪਾਕਿਸਤਾਨ' ਦਾ ਅੱਤਵਾਦ ਸਾਰੇ ਗਲੋਬਲ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਪ੍ਰੌਕਸੀ ਸੰਗਠਨਾਂ ਦਾ ਕੇਂਦਰ ਬਣ ਗਿਆ ਹੈ। ਇੱਥੇ 'ਮਾਰਗਲਾ ਡਾਇਲਾਗ 2024' ਦੇ ਵਿਸ਼ੇਸ਼ ਸੈਸ਼ਨ ਵਿੱਚ 'ਸ਼ਾਂਤੀ ਅਤੇ ਸਥਿਰਤਾ ਵਿੱਚ ਪਾਕਿਸਤਾਨ ਦੀ ਭੂਮਿਕਾ' ਵਿਸ਼ੇ 'ਤੇ ਆਪਣੇ ਸੰਬੋਧਨ ਵਿੱਚ ਸਰਹੱਦੀ ਸਥਿਤੀ 'ਤੇ ਚਰਚਾ ਕਰਦੇ ਹੋਏ, ਥਲ ਸੈਨਾ ਦੇ ਮੁਖੀ (ਸੀ.ਓ.ਏ.ਐੱਸ.) ਜਨਰਲ ਮੁਨੀਰ ਨੇ ਕਿਹਾ ਕਿ ਪੱਛਮੀ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਇੱਕ ਵਿਆਪਕ ਬਾਰਡਰ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਸੈਮੀਨਾਰ ਦਾ ਆਯੋਜਨ 'ਇਸਲਾਮਾਬਾਦ ਪਾਲਿਸੀ ਰਿਸਰਚ ਇੰਸਟੀਚਿਊਟ' (ਆਈ.ਪੀ.ਆਰ.ਆਈ.) ਵੱਲੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ: US 'ਚ ਨੌਕਰੀਆਂ 'ਤੇ ਸੰਕਟ! ਅਹੁਦਾ ਸੰਭਾਲਣ ਤੋਂ ਪਹਿਲਾਂ ਭਾਰਤੀ-ਅਮਰੀਕੀ ਰਾਮਾਸਵਾਮੀ ਨੇ ਦਿੱਤਾ ਇਹ ਸੰਕੇਤ

'ਦਿ ਐਕਸਪ੍ਰੈਸ ਟ੍ਰਿਬਿਊਨ' ਮੁਤਾਬਕ ਜਨਰਲ ਮੁਨੀਰ ਨੇ ਕਿਹਾ, ''ਖਵਾਰੀਜ਼ ਦਾ ਖਤਰਾ ਦੁਨੀਆ ਭਰ ਦੇ ਸਾਰੇ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਕੇਂਦਰ ਬਣ ਗਿਆ ਹੈ। ਪਾਕਿਸਤਾਨ ਨੂੰ ਉਮੀਦ ਹੈ ਕਿ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਆਪਣੀ ਧਰਤੀ ਨੂੰ ਅੱਤਵਾਦੀਆਂ ਦੁਆਰਾ ਇਸਤੇਮਾਲ ਹੋਣ ਤੋਂ ਰੋਕੇਗੀ ਅਤੇ ਇਸ ਸਬੰਧੀ ਸਖ਼ਤ ਕਦਮ ਚੁੱਕੇਗੀ। ਪਾਕਿਸਤਾਨ 'ਤਹਿਰੀਕ-ਏ-ਤਾਲਿਬਾਨ' (ਟੀ.ਟੀ.ਪੀ.) ਦੇ ਅੱਤਵਾਦੀਆਂ ਲਈ ਖਾਵਾਰੀਜ਼ ਸ਼ਬਦ ਦੀ ਵਰਤੋਂ ਕਰਦਾ ਹੈ।

ਇਹ ਵੀ ਪੜ੍ਹੋ: ਸੰਘਣੀ ਧੁੰਦ ਦਾ ਕਹਿਰ; ਲਹਿੰਦੇ ਪੰਜਾਬ 'ਚ ਸਕੂਲ 24 ਨਵੰਬਰ ਤੱਕ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News