ਬੈਂਕ ਮੁਲਾਜ਼ਮ ਨੇ 37 ਦਿਨਾਂ ’ਚ 4 ਵਾਰ ਕੀਤਾ ਵਿਆਹ, 3 ਵਾਰ ਦਿੱਤਾ ਤਲਾਕ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Friday, Apr 16, 2021 - 04:33 PM (IST)

ਬੈਂਕ ਮੁਲਾਜ਼ਮ ਨੇ 37 ਦਿਨਾਂ ’ਚ 4 ਵਾਰ ਕੀਤਾ ਵਿਆਹ, 3 ਵਾਰ ਦਿੱਤਾ ਤਲਾਕ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਤਾਈਪੇ: ਤਾਈਵਾਨ ਵਿਚ ਇਕ ਸ਼ਖ਼ਸ ਨੇ ਛੁੱਟੀ ਲੈਣ ਲਈ ਜੋ ਕੀਤਾ ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਤਾਈਪੇ ਦੇ ਇਕ ਬੈਂਕ ਵਿਚ ਬਤੌਰ ਕਲਰਕ ਕੰਮ ਕਰਨ ਵਾਲੇ ਸ਼ਖ਼ਸ ਨੇ ਜਦੋਂ ਵਿਆਹ ਲਈ ਛੁੱਟੀ ਮੰਗੀ ਤਾਂ ਸਿਰਫ਼ 8 ਦਿਨਾਂ ਦੀ ਛੁੱਟੀ ਮਿਲੀ, ਜਿਸ ਨਾਲ ਉਹ ਬੇਹੱਦ ਨਿਰਾਸ਼ ਹੋ ਗਿਆ। ਇਸ ਦੇ ਬਾਅਦ ਜ਼ਿਆਦਾ ਛੁੱਟੀਆਂ ਲੈਣ ਲਈ ਉਸ ਨੇ ਜੋ ਕੀਤਾ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਦਿੱਤਾ। ਇਸ ਸ਼ਖ਼ਸ ਨੇ 37 ਦਿਨਾਂ ਦੇ ਅੰਦਰ ਇਕ ਹੀ ਕੁੜੀ ਨਾਲ 4 ਵਾਰ ਵਿਆਹ ਕੀਤਾ ਅਤੇ 3 ਵਾਰ ਤਲਾਕ ਦੇ ਦਿੱਤਾ। ਉਸ ਨੇ ਇਹ ਸਭ ਕੁੱਝ ਇਸ ਲਈ ਕੀਤਾ ਤਾਂ ਕਿ ਜ਼ਿਆਦਾ ਛੁੱਟੀਆਂ ਮਿਲ ਸਕਣ। ਵੈਬਸਾਈਟ WION ਮੁਤਾਬਕ 6 ਅਪ੍ਰੈਲ 2020 ਨੂੰ ਇਸ ਸ਼ਖ਼ਸ ਦਾ ਵਿਆਹ ਹੋਇਆ ਅਤੇ ਕੁੱਝ ਦਿਨਾਂ ਬਾਅਦ ਛੁੱਟੀਆਂ ਖ਼ਤਮ ਹੋ ਗਈਆਂ ਤਾਂ ਉਸ ਨੇ ਪਤਨੀ ਨੂੰ ਤਲਾਕ ਦੇ ਦਿੱਤਾ। ਫਿਰ ਅਗਲੇ ਹੀ ਦਿਨ ਦੁਬਾਰਾ ਵਿਆਹ ਰਚਾ ਕੇ ਛੁੱਟੀਆਂ ਮੰਗ ਲਈਆਂ। ਇਸ ਤਰ੍ਹਾਂ ਉਹ 4 ਵਾਰ ਵਿਆਹ ਅਤੇ 3 ਵਾਰ ਤਲਾਕ ਜ਼ਰੀਏ ਕਈ ਛੁੱਟੀਆਂ ਲੈਣ ਵਿਚ ਕਾਮਯਾਬ ਰਿਹਾ। 

ਇਹ ਵੀ ਪੜ੍ਹੋ : ‘ਗ੍ਰਹਿ ਯੁੱਧ’ ਰੋਕਣ ’ਚ ਨਾਕਾਮ ਇਮਰਾਨ ਨੇ ਸੋਸ਼ਲ ਮੀਡੀਆ 'ਤੇ ਕੱਢਿਆ ਗੁੱਸਾ, ਕਈ ਐਪਸ ’ਤੇ ਲਾਈ ਪਾਬੰਦੀ

ਧਿਆਨਦੇਣ ਯੋਗ ਗੱਲ ਇਹ ਹੈ ਕਿ ਬਹਾਨੇ ਵਿਚ ਜਿਨ੍ਹਾਂ ਵਿਆਹਾਂ ਅਤੇ ਤਲਾਕ ਦਾ ਉਸ ਨੇ ਜ਼ਿਕਰ ਕੀਤਾ ਉਹ ਸਭ ਇਕ ਹੀ ਕੁੜੀ ਨਾਲ ਹੋਏ ਸਨ। ਬਾਅਦ ਵਿਚ ਜਦੋਂ ਬੈਂਕ ਨੂੰ ਉਸ ਦੀ ਕਹਾਣੀ ’ਤੇ ਸ਼ੱਕ ਹੋਇਆ ਤਾਂ ਹਕੀਕਤ ਸਾਹਮਣੇ ਆਈ। ਫਿਰ ਬੈਂਕ ਨੇ ਪੇਡ ਲੀਵ ਦੇਣ ਤੋਂ ਇਲਕਾਰ ਕਰ ਦਿੱਤਾ ਅਤੇ ਮਾਮਲਾ ਅਦਾਲਤ ਵਿਚ ਪਹੁੰਚ ਗਿਆ। 

ਇਹ ਵੀ ਪੜ੍ਹੋ : ਹੈਰਾਨੀਜਨਕ: ਚੋਰੀ ਕੀਤੀਆਂ ਸਨ 2 ਸ਼ਰਟਾਂ, ਹੁਣ 20 ਸਾਲ ਮਗਰੋਂ ਜੇਲ੍ਹ ’ਚੋਂ ਰਿਹਾਅ ਹੋਇਆ ਇਹ ਸ਼ਖ਼ਸ

ਕਲਰਕ ਨੇ ਬੈਂਕ ਖ਼ਿਲਾਫ਼ ਤਾਈਪੇ ਸਿਟੀ ਲੇਬਰ ਬਿਊਰੋ ਵਿਚ ਸ਼ਿਕਾਇਤ ਕੀਤੀ, ਜਿਸ ਦੇ ਆਧਾਰ ’ਤੇ ਬਿਊਰੋ ਨੇ ਬੈਂਕ ’ਤੇ ਕਰੀਬ 700 ਡਾਲਰ ਦਾ ਜੁਰਮਾਨਾ ਵੀ ਲਗਾਇਆ। ਬੈਂਕ ਦਾ ਕਹਿਣਾ ਹੈ ਕਿ ਕਲਰਕ ਵੱਲੋਂ ਮੰਗੀਆਂ ਗਈਆਂ ਛੁੱਟੀਆਂ ਲੇਬਰ ਸਟੈਂਡਰਡ ਐਕਟ ਤਹਿਤ ਨਹੀਂ ਹਨ। ਉਥੇ ਹੀ ਲੇਬਰ ਬਿਊਰੋ ਦੇ ਕਮਿਸ਼ਨਰ ਹੁਆਂਗ ਜਿੰਗੰਗ ਨੇ ਕਿਹਾ ਕਿ ਬੈਂਕ ਕਲਰਕ ਨੇ ਛੁੱਟੀ ਲਈ ਜੋ ਕੀਤਾ ਉਹ ਗਲਤ ਹੈ ਪਰ ਬੈਂਕ ਲੇਬਰ ਸਟੈਂਡਰਡ ਐਕਟ ਵਿਚ ਅਜਿਹੀ ਕੋਈ ਵਿਵਸਥਾ ਨਹੀਂ ਹੈ, ਜੋ ਕਿਸੇ ਨੂੰ ਛੁੱਟੀ ਲੈਣ ਲਈ ਇਕ ਹੀ ਵਿਅਕਤੀ ਨਾਲ ਦੁਬਾਰਾ ਵਿਆਹ ਕਰਨ ਤੋਂ ਰੋਕਦਾ ਹੋਵੇ।

ਇਹ ਵੀ ਪੜ੍ਹੋ : ਕ੍ਰਿਕਟ ਦੇਖਣ, ਸਕੂਲ ਜਾਣ ਅਤੇ ਕੁੱਝ ਖ਼ਾਸ ਦੇਸ਼ਾਂ ਦੀ ਯਾਤਰਾ ਲਈ ਇਸਤੇਮਾਲ ਹੋਵੇਗਾ ਕੋਰੋਨਾ ਪਾਸਪੋਰਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News