ਹਾਫਿਜ਼ ਸਈਦ ਸਮੇਤ 5 ਅੱਤਵਾਦੀਆਂ ਦੇ ਬੈਂਕ ਅਕਾਊਂਟ ਫਿਰ ਤੋਂ ਸ਼ੁਰੂ

Sunday, Jul 12, 2020 - 08:13 PM (IST)

ਹਾਫਿਜ਼ ਸਈਦ ਸਮੇਤ 5 ਅੱਤਵਾਦੀਆਂ ਦੇ ਬੈਂਕ ਅਕਾਊਂਟ ਫਿਰ ਤੋਂ ਸ਼ੁਰੂ

ਇਸਲਾਮਾਬਾਦ (ਰਾਇਟਰ) : ਪਾਕਿਸਤਾਨ 'ਚ ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਦੇ 5 ਵੱਡੇ ਅੱਤਵਾਦੀਆਂ ਦੇ ਬੈਂਕ ਅਕਾਊਂਟ ਫਿਰ ਤੋਂ ਸ਼ੁਰੂ ਕਰ ਦਿੱਤੇ ਗਏ ਹਨ। ਇਸ 'ਚ ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਵੀ ਸ਼ਾਮਲ ਹੈ। ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਦੀ ਸੈਕਸ਼ਨ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਇਨ੍ਹਾਂ ਦੇ ਅਕਾਊਂਟ ਸ਼ੁਰੂ ਕੀਤੇ ਗਏ ਹਨ।

ਹਾਫਿਜ਼ ਸਈਦ ਤੋਂ ਇਲਾਵਾ ਲਸ਼ਕਰ ਅਤੇ ਜਮਾਤ ਦੇ ਅੱਤਵਾਦੀ ਅਬਦੁੱਲ ਸਲਾਮ, ਹਾਜੀ ਐੱਮ. ਅਸ਼ਰਫ, ਯਾਹੀਆ ਮੁਜਾਹਿਦ ਅਤੇ ਜਫਰ ਇਕਬਾਲ ਦੇ ਅਕਾਊਂਟ ਖੋਲ੍ਹ ਦਿੱਤੇ ਗਏ ਹਨ। ਇਹ ਸਾਰੇ ਯੂ.ਐੱਨ.ਐੱਸ.ਸੀ. ਦੇ ਲਿਸਟਿਡ ਅੱਤਵਾਦੀ ਹਨ। ਹਾਫਿਜ਼ ਨੂੰ ਮਈ 'ਚ ਕੋਰੋਨਾ ਇਨਫੈਕਸ਼ਨ ਦਾ ਖਤਰਾ ਦੱਸ ਕੇ ਲਾਹੌਰ ਜੇਲ ਤੋਂ ਰਿਹਾ ਕਰ ਦਿੱਤਾ ਸੀ। ਬਾਕੀ 4 ਅੱਤਵਾਦੀ ਫੰਡਿੰਗ ਦੇ ਮਾਮਲੇ 'ਚ ਲਾਹੌਰ ਜੇਲ 'ਚ 1 ਤੋਂ 5 ਸਾਲ ਤੱਕ ਦੀ ਸਜ਼ਾ ਕੱਟ ਰਹੇ ਹਨ। ਇਨ੍ਹਾਂ ਵਿਰੁੱਧ ਪੰਜਾਬ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ ਨੇ ਰਿਪੋਰਟ ਦਰਜ ਕਰਵਾਈ ਸੀ। ਇਨ੍ਹਾਂ ਸਾਰੇ ਅੱਤਵਾਦੀਆਂ ਨੇ ਯੂ.ਐੱਨ.ਐੱਸ.ਸੀ. ਤੋਂ ਅਕਾਊਂਟ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ।


author

Baljit Singh

Content Editor

Related News