ਬੰਗਲਾਦੇਸ਼ੀ PM ਦਾ ਨੌਕਰ ਨਿਕਲਿਆ ਅਰਬਪਤੀ, ਹੈਲੀਕਾਪਟਰ ''ਚ ਲੈਂਦਾ ਹੈ ਝੂਟੇ
Wednesday, Jul 17, 2024 - 10:56 PM (IST)
ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨੌਕਰ ਨੂੰ ਲੈ ਕੇ ਵੱਡਾ ਹੈਰਾਨੀਜਨਕ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਨੌਕਰ ਕੋਈ ਮਾਮੂਲੀ ਇਨਸਾਨ ਨਹੀਂ ਬਲਕਿ ਅਰਬਪਤੀ ਨਿਕਲਿਆ, ਜਿਸ ਦੀ ਬੇਸ਼ੁਮਾਰ ਜਾਇਦਾਦ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਜਿਹੜਾ ਵਿਅਕਤੀ ਕਦੇ ਘਰ ਵਿਚ ਪਾਣੀ ਪਿਆਉਣ ਦੀ ਸੇਵਾ ਕਰਦਾ ਸੀ, ਅੱਜ ਉਸ ਕੋਲ ਕਰੀਬ 3 ਅਰਬ ਰੁਪਏ ਦੀ ਜਾਇਦਾਦ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਹੁਣ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਹੈ। ਬੰਗਲਾਦੇਸ਼ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਭਖਦੇ ਵਿਵਾਦ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਤੋਂ ਪਿੱਛੇ ਨਹੀਂ ਹਟੇਗਾ ਦਿੱਲੀ ਟਰੱਸਟ, ਕਿਹਾ- 'ਕਾਨੂੰਨੀ ਲੜਾਈ ਲਈ ਹਾਂ ਤਿਆਰ'
ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਸ਼ੇਖ ਹਸੀਨਾ ਦਾ ਸਾਬਕਾ ਨੌਕਰ ਵੀ ਸ਼ਾਮਲ ਹੈ, ਜਿਸ ਨੇ 34 ਮਿਲੀਅਨ ਡਾਲਰ (ਕਰੀਬ 2.84 ਅਰਬ ਭਾਰਤੀ ਰੁਪਏ) ਦੀ ਜਾਇਦਾਦ ਇਕੱਠੀ ਕੀਤੀ ਹੈ। ਇੰਨਾ ਹੀ ਨਹੀਂ ਹੁਣ ਉਹ ਹੈਲੀਕਾਪਟਰ ਰਾਹੀਂ ਸਫ਼ਰ ਕਰਦੇ ਹਨ। ਬੰਗਲਾਦੇਸ਼ ਦੇ ਮੀਡੀਆ 'ਚ ਹਸੀਨਾ ਦੇ ਇਸ ਨੌਕਰ ਦੀ ਕਾਫੀ ਚਰਚਾ ਹੋ ਰਹੀ ਹੈ। ਹੋਰ ਮੁਲਜ਼ਮਾਂ ਵਿਚ ਇਕ ਸਾਬਕਾ ਫੌਜ ਮੁਖੀ, ਇਕ ਸਾਬਕਾ ਪੁਲਸ ਮੁਖੀ, ਸੀਨੀਅਰ ਟੈਕਸ ਅਧਿਕਾਰੀ ਅਤੇ ਰਾਜ ਭਰਤੀ ਅਧਿਕਾਰੀ ਸ਼ਾਮਲ ਹਨ। ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਹਸੀਨਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਪੁਰਾਣੀ ਸਮੱਸਿਆ ਹੈ। ਇਨ੍ਹਾਂ ਗਲਤੀਆਂ ਨੂੰ ਦੂਰ ਕਰਨਾ ਚਾਹੀਦਾ ਹੈ। ਅਸੀਂ ਕਦਮ ਚੁੱਕ ਰਹੇ ਹਾਂ।
ਬੰਗਲਾਦੇਸ਼ ਦੀ ਮੀਡੀਆ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿਸ ਨੌਕਰ ਦੀ ਗੱਲ ਕੀਤੀ ਹੈ, ਉਹ ਕਿਸੇ ਸਮੇਂ ਉਸ ਦੇ ਸਥਾਨ 'ਤੇ ਹੇਠਲੇ ਪੱਧਰ ਦਾ ਕਰਮਚਾਰੀ ਸੀ। ਜਦੋਂ ਸਾਰੇ ਆਉਂਦੇ ਸਨ ਤਾਂ ਉਹ ਪਾਣੀ ਲੈ ਕੇ ਜਾਂਦਾ ਸੀ। ਹਸੀਨਾ ਨੇ ਕਿਹਾ, 'ਮੇਰੇ ਘਰ 'ਚ ਚਪੜਾਸੀ ਦਾ ਕੰਮ ਕਰਨ ਵਾਲੇ ਆਦਮੀ ਕੋਲ ਹੁਣ 400,00,00,000 ਟਕੇ (34 ਮਿਲੀਅਨ ਡਾਲਰ) ਹਨ। ਉਹ ਹੈਲੀਕਾਪਟਰ ਤੋਂ ਬਿਨਾਂ ਨਹੀਂ ਚੱਲ ਸਕਦਾ। ਉਸ ਨੇ ਇੰਨੇ ਪੈਸੇ ਕਿਵੇਂ ਕਮਾਏ? ਇਹ ਜਾਣਨ ਤੋਂ ਬਾਅਦ ਮੈਂ ਤੁਰੰਤ ਕਾਰਵਾਈ ਕੀਤੀ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8