ਕਿਸੇ ਵੀ ਕੀਮਤ ’ਤੇ ਬੰਗਲਾਦੇਸ਼ ਅਫਗਾਨਿਸਤਾਨ ਨਹੀਂ ਬਣੇਗਾ : ਯੂਨਸ

Friday, Sep 06, 2024 - 12:58 PM (IST)

ਢਾਕਾ - ਬੰਗਲਾਦੇਸ਼ ’ਚ ਸ਼ੇਖ ਹਸੀਨਾ ਦੀ ਸਰਕਾਰ ਦਾ ਤਖਤਾ ਪਲਟਿਆ ਇਕ ਮਹੀਨਾ ਹੋ ਗਿਆ ਹੈ। ਬੰਗਲਾਦੇਸ਼ ’ਚ ਹਸੀਨਾ ਦੇ ਜਾਣ ਤੋਂ ਬਾਅਦ ਉੱਥੇ ਹਿੰਸਾ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਇਸ ਦੌਰਾਨ ਦੇਸ਼ ਦੀ ਨਵੀਂ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਹਿੰਦੂਆਂ ਵਿਰੁੱਧ ਹਿੰਸਾ ਅਤੇ ਬੰਗਲਾਦੇਸ਼ ਦੀ ਅਫਗਾਨਿਸਤਾਨ ਨਾਲ ਤੁਲਨਾ ਕਰਨ 'ਤੇ ਪ੍ਰਤੀਕਿਰਿਆ ਦਿੰਦਿਆਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਕਿ ਸ਼ੇਖ ਹਸੀਨਾ ਦੇ ਬਿਨਾਂ ਬੰਗਲਾਦੇਸ਼ ਅਫਗਾਨਿਸਤਾਨ ਬਣ ਜਾਵੇਗਾ। ਇਸ ਲਈ ਯੂਨਸ ਨੇ ਕਿਹਾ ਕਿ ਭਾਰਤ ਨੂੰ ਇਸ ਬਿਰਤਾਂਤ ’ਚੋਂ ਬਾਹਰ ਆਉਣਾ ਹੋਵੇਗਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਸੁਧਾਰਨ ਲਈ ਕੰਮ ਕਰਨਾ ਹੋਵੇਗਾ। ਇਸ ਦੌਰਾਨ ਯੂਨਸ ਨੇ ਢਾਕਾ ’ਚ ਇਕ ਇੰਟਰਵਿਊ ਦੌਰਾਨ ਕਿਹਾ ਕਿ ਬੰਗਲਾਦੇਸ਼ ਭਾਰਤ ਨਾਲ ਮਜ਼ਬੂਤ ​​ਸਬੰਧਾਂ ਨੂੰ ਤਰਜੀਹ ਦਿੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮੋਦੀ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਪਿੱਛੋਂ ਦੁਵੱਲੇ ਸਹਿਯੋਗ ਵਧਾਉਣ ’ਤੇ ਕੀਤੀ ਚਰਚਾ

ਭਾਰਤ ਨੂੰ ਵੀ ਉਸ ਬਿਰਤਾਂਤ ਤੋਂ ਉੱਪਰ ਉੱਠਣਾ ਹੋਵੇਗਾ ਜਿਸ ’ਚ ਉਹ ਅਵਾਮੀ ਲੀਗ ਨੂੰ ਛੱਡ ਕੇ ਬੰਗਲਾਦੇਸ਼ ਦੀਆਂ ਹੋਰ ਪਾਰਟੀਆਂ ਨੂੰ ਇਸਲਾਮਿਕ ਪਾਰਟੀਆਂ ਵਜੋਂ ਦੇਖਦਾ ਹੈ। ਭਾਰਤ ਸੋਚਦਾ ਹੈ ਕਿ ਸ਼ੇਖ ਹਸੀਨਾ ਦੇ ਬਿਨਾਂ ਬੰਗਲਾਦੇਸ਼ ਇਕ ਤਰ੍ਹਾਂ ਦਾ ਅਫਗਾਨਿਸਤਾਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ’ਚ ਸ਼ੇਖ ਹਸੀਨਾ ਦੇ ਰੁਖ਼ ਤੋਂ ਸਹਿਜ ਨਹੀਂ ਹਾਂ। ਅਸੀਂ ਜਲਦੀ ਤੋਂ ਜਲਦੀ ਉਸ ਦੀ ਹਵਾਲਗੀ ਚਾਹੁੰਦੇ ਹਾਂ ਤਾਂ ਜੋ ਉਸ 'ਤੇ ਮੁਕੱਦਮਾ ਚਲਾਇਆ ਜਾ ਸਕੇ। ਭਾਰਤ 'ਚ ਰਹਿੰਦਿਆਂ ਉਹ ਲਗਾਤਾਰ ਬਿਆਨ ਦੇ ਰਹੀ ਹੈ, ਜੋ ਕਿ ਸਮੱਸਿਆ ਦਾ ਵਿਸ਼ਾ ਹੈ। ਜੇ ਉਹ ਭਾਰਤ ’ਚ ਚੁੱਪ ਰਹਿੰਦੀ ਤਾਂ ਅਸੀਂ ਉਸ ਨੂੰ ਭੁੱਲ ਚੁੱਕੇ ਹੁੰਦੇ। ਬੰਗਲਾਦੇਸ਼ ਦੇ ਲੋਕ ਵੀ ਉਸ ਨੂੰ ਭੁੱਲ ਗਏ ਹੋਣਗੇ ਪਰ ਉਹ ਭਾਰਤ ’ਚ ਬੈਠ ਕੇ ਲਗਾਤਾਰ ਬਿਆਨ ਦੇ ਰਹੀ ਹੈ ਜੋ ਕਿਸੇ ਨੂੰ ਵੀ ਇਹ ਪਸੰਦ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


 


Sunaina

Content Editor

Related News