ਬੰਗਲਾਦੇਸ਼ ਟ੍ਰਿਬਿਊਨਲ ਨੇ ਹਸੀਨਾ ਦੇ ''ਨਫ਼ਰਤ ਵਾਲੇ ਭਾਸ਼ਣਾਂ'' ਦੇ ਪ੍ਰਸਾਰ ''ਤੇ ਲਗਾਈ ਪਾਬੰਦੀ

Thursday, Dec 05, 2024 - 04:58 PM (IST)

ਬੰਗਲਾਦੇਸ਼ ਟ੍ਰਿਬਿਊਨਲ ਨੇ ਹਸੀਨਾ ਦੇ ''ਨਫ਼ਰਤ ਵਾਲੇ ਭਾਸ਼ਣਾਂ'' ਦੇ ਪ੍ਰਸਾਰ ''ਤੇ ਲਗਾਈ ਪਾਬੰਦੀ

ਢਾਕਾ (ਏਜੰਸੀ)- ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ (ਆਈ.ਸੀ.ਟੀ.) ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਮੀਡੀਆ ਅਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਾਂ 'ਤੇ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਰੇ "ਨਫ਼ਰਤ ਵਾਲੇ ਭਾਸ਼ਣਾਂ" ਦੇ ਪ੍ਰਸਾਰ 'ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਹਸੀਨਾ ਦੇ ਹਾਲੀਆ ਭਾਸ਼ਣ ਤੋਂ ਬਾਅਦ ਆਇਆ ਹੈ, ਜੋ 4 ਮਹੀਨੇ ਪਹਿਲਾਂ ਬੰਗਲਾਦੇਸ਼ ਤੋਂ ਜਾਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਜਨਤਕ ਸੰਬੋਧਨ ਸੀ। ਇਸ 'ਚ ਉਨ੍ਹਾਂ ਨੇ ਦੇਸ਼ ਦੇ ਅੰਤਰਿਮ ਨੇਤਾ ਮੁਹੰਮਦ ਯੂਨਸ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ 'ਤੇ 'ਨਸਲਕੁਸ਼ੀ' ਕਰਨ ਅਤੇ ਹਿੰਦੂਆਂ ਸਮੇਤ ਘੱਟ ਗਿਣਤੀਆਂ ਦੀ ਸੁਰੱਖਿਆ 'ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਸੀ।

ਇਹ ਵੀ ਪੜ੍ਹੋ: ਭਾਰਤੀ ਕੋਸਟ ਗਾਰਡ ਨੇ ਡੁੱਬੇ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰਾਂ ਨੂੰ ਪਾਕਿ ਏਜੰਸੀ ਦੀ ਮਦਦ ਨਾਲ ਬਚਾਇਆ

ਬੰਗਲਾਦੇਸ਼ ਸੰਵਾਦ ਸੰਸਥਾ (ਬੀ.ਐੱਸ.ਐੱਸ.) ਨੇ ਰਿਪੋਰਟ ਦਿੱਤੀ ਕਿ ਜਸਟਿਸ ਮੁਹੰਮਦ ਗੁਲਾਮ ਮੁਰਟੂਜ਼ਾ ਮਜੂਮਦਾਰ ਦੀ ਅਗਵਾਈ ਵਾਲੇ 2 ਮੈਂਬਰੀ ਟ੍ਰਿਬਿਊਨਲ ਨੇ ਹੁਕਮ ਪਾਸ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸੋਸ਼ਲ ਮੀਡੀਆ ਤੋਂ ਹਸੀਨਾ ਦੇ ਸਾਰੇ 'ਨਫ਼ਰਤ ਵਾਲੇ ਭਾਸ਼ਣਾਂ' ਨੂੰ ਹਟਾ ਦੇਣ ਅਤੇ ਭਵਿੱਖ ਵਿੱਚ ਹਰ ਕਿਸਮ ਦੇ ਮੀਡੀਆ ਵਿੱਚ ਉਨ੍ਹਾਂ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਇਸਤਗਾਸਾ ਪੱਖ ਦੇ ਵਕੀਲ ਅਬਦੁੱਲਾ ਅਲ ਨੋਮਾਨ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਟ੍ਰਿਬਿਊਨਲ ਨੇ ਆਈ.ਸੀ.ਟੀ. ਡਿਵੀਜ਼ਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਬੰਗਲਾਦੇਸ਼ ਟੈਲੀਕਮਿਊਨੀਕੇਸ਼ਨ ਰੈਗੂਲੇਟਰੀ ਕਮਿਸ਼ਨ (ਬੀ.ਟੀ.ਆਰ.ਸੀ.) ਦੇ ਸਕੱਤਰਾਂ ਨੂੰ ਹੁਕਮ ਲਾਗੂ ਕਰਨ ਲਈ ਕਿਹਾ ਹੈ। ਇਸਤਗਾਸਾ ਪੱਖ ਨੇ ਪਹਿਲਾਂ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਦੇ ਅਜਿਹੇ ਸਾਰੇ ਨਫ਼ਰਤ ਭਰੇ ਅਤੇ ਭੜਕਾਊ ਭਾਸ਼ਣਾਂ ਨੂੰ ਹਟਾਉਣ ਅਤੇ ਉਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਕੀਤੀ ਸੀ ਜੋ ਗਵਾਹਾਂ ਜਾਂ ਪੀੜਤਾਂ ਨੂੰ ਡਰਾ ਸਕਦੇ ਹਨ ਜਾਂ ਜਾਂਚ ਵਿੱਚ ਰੁਕਾਵਟ ਪਾ ਸਕਦੇ ਹਨ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਕਰਦੇ ਹੋ UPI Lite ਦੀ ਵਰਤੋਂ, RBI ਨੇ ਟ੍ਰਾਂਜੈਕਸ਼ਨ ਲਿਮਿਟ ਨੂੰ ਲੈ ਕੇ ਕਰ'ਤਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News