‘ਰੋਹਿੰਗਿਆ ਸ਼ਰਨਾਰਥੀਆਂ ਨੂੰ ਦੂਰ-ਦੁਹਾਡੇ ਟਾਪੂ ’ਤੇ ਭੇਜਣ ਲੱਗਾ ਬੰਗਲਾਦੇਸ਼’

Saturday, Dec 05, 2020 - 10:41 AM (IST)

‘ਰੋਹਿੰਗਿਆ ਸ਼ਰਨਾਰਥੀਆਂ ਨੂੰ ਦੂਰ-ਦੁਹਾਡੇ ਟਾਪੂ ’ਤੇ ਭੇਜਣ ਲੱਗਾ ਬੰਗਲਾਦੇਸ਼’

ਢਾਕਾ, (ਭਾਸ਼ਾ)-ਬੰਗਲਾਦੇਸ਼ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ 1500 ਤੋਂ ਜ਼ਿਆਦਾ ਰੋਹਿੰਗਿਆ ਸ਼ਰਨਾਰਥੀਆਂ ਦੇ ਪਹਿਲੇ ਸਮੂਹ ਨੂੰ ਇਕ ਦੂਰ-ਦੁਹਾਡੇ ਟਾਪੂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਮਨੁੱਖੀ ਅਧਿਕਾਰ ਸਮੂਹ ਵਾਰ-ਵਾਰ ਇਸ ਪ੍ਰਕਿਰਿਆ ਨੂੰ ਰੋਕਣ ਦੀ ਮੰਗ ਕਰ ਚੁੱਕੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ 1,642 ਸ਼ਰਨਾਰਥੀ ਟਾਪੂ ’ਤੇ ਜਾਣ ਲਈ ਚਟਗਾਓਂ ਬੰਦਰਗਾਹ ਤੋਂ ਸੱਤ ਜਹਾਜ਼ਾਂ ’ਤੇ ਸਵਾਰ ਹੋਏ। ਸਥਾਨਕ ਨਿਯਮ ਮੁਤਾਬਕ ਇਸ ਅਧਿਕਾਰੀ ਦਾ ਨਾਂ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ।

ਇਹ ਟਾਪੂ ਮਾਨਸੂਨ ਦੇ ਮਹੀਨੇ ’ਚ ਨਿਯਮਤ ਤੌਰ ’ਤੇ ਡੁੱਬ ਜਾਂਦਾ ਸੀ ਪਰ ਇਥੇ ਹੁਣ ਹੜ੍ਹ ਸੁਰੱਖਿਆ ਬੰਨ੍ਹ, ਘਰ, ਹਸਪਤਾਲ ਅਤੇ ਮਸਜਿਦਾਂ ਦੀ ਉਸਾਰੀ 11.2 ਕਰੋੜ ਡਾਲਰ ਦੀ ਲਾਗਤ ਨਾਲ ਬੰਗਲਾਦੇਸ਼ ਦੀ ਸਮੁੰਦਰੀ ਫੌਜ ਨੇ ਕੀਤੀ ਹੈ। ਇਹ ਇਲਾਕਾ ਮੁੱਖ ਤੌਰ ’ਤੇ 34 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ ਇਥੇ ਕਦੇ ਆਬਾਦੀ ਨਹੀਂ ਰਹੀ ਹੈ।

ਸੰਯੁਕਤ ਰਾਸ਼ਟਰ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਸ਼ਰਨਾਰਥੀਆਂ ਨੂੰ ਆਜ਼ਾਦ ਤਰੀਕੇ ਨਾਲ ਇਹ ਫੈਸਲਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਬੰਗਾਲ ਦੀ ਖਾੜੀ ਦੇ ਟਾਪੂ ’ਤੇ ਜਾਣਾ ਚਾਹੁੰਦੇ ਹਨ ਜਾਂ ਨਹੀਂ। ਇਸ ਟਾਪੂ ’ਤੇ ਫਿਲਹਾਲ ਜੋ ਰਿਹਾਇਸ਼ਾਂ ਬਣਾਈਆਂ ਗਈਆਂ ਹਨ ਉਥੇ 10,00,000 ਲੋਕ ਰਹਿ ਸਕਦੇ ਹਨ ਜੋ ਕਿ ਲੱਖਾਂ ਰੋਹਿੰਗਿਆ ਮੁਸਲਿਮਾਂ ਦੇ ਹਿਸਾਬ ਨਾਲ ਬੇਹੱਦ ਘੱਟ ਗਿਣਤੀ ਹੈ।


author

Lalita Mam

Content Editor

Related News