ਸਾਈਬਰ ਖਤਰਿਆਂ ਨਾਲ ਮਿਲ ਕੇ ਨਿਪਟਣਗੇ ਭਾਰਤ-ਬੰਗਲਾਦੇਸ਼, ਜਤਾਈ ਵਚਨਬੱਧਤਾ

Tuesday, Aug 22, 2023 - 03:35 PM (IST)

ਸਾਈਬਰ ਖਤਰਿਆਂ ਨਾਲ ਮਿਲ ਕੇ ਨਿਪਟਣਗੇ ਭਾਰਤ-ਬੰਗਲਾਦੇਸ਼, ਜਤਾਈ ਵਚਨਬੱਧਤਾ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਅਤੇ ਭਾਰਤ ਨੇ ਦੋਵਾਂ ਦੇਸ਼ਾਂ 'ਚ ਸਾਂਝੇ ਸਾਈਬਰ ਅਭਿਆਸਾਂ ਅਤੇ ਸਮਰੱਥਾ ਨਿਰਮਾਣ ਵਰਕਸ਼ਾਪਾਂ ਦੀ ਮੇਜ਼ਬਾਨੀ ਕਰਕੇ ਸਾਈਬਰ ਖਤਰਿਆਂ ਦਾ ਮੁਕਾਬਲਾ ਕਰਨ 'ਚ ਸਾਂਝੇ ਤੌਰ 'ਤੇ ਸਹਿਯੋਗ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਹ ਫ਼ੈਸਲਾ ਸੋਮਵਾਰ ਨੂੰ ਨਵੀਂ ਦਿੱਲੀ 'ਚ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਆਈਆਰਟੀ) ਦੇ ਹੈੱਡਕੁਆਰਟਰ 'ਚ ਹੋਈ ਇੱਕ ਦੁਵੱਲੀ ਮੀਟਿੰਗ ਦੌਰਾਨ ਲਿਆ ਗਿਆ।
ਬੰਗਲਾਦੇਸ਼ ਦੇ ਸੂਚਨਾ ਅਤੇ ਸੰਚਾਰ ਟੈਕਨਾਲੋਜੀ (ਆਈਸੀਟੀ) ਰਾਜ ਮੰਤਰੀ ਜੁਨੈਦ ਅਹਿਮਦ ਪਲਕ ਅਤੇ ਸੀਆਈਆਰਟੀ ਦੇ ਡਾਇਰੈਕਟਰ ਜਨਰਲ ਡਾ: ਸੰਜੇ ਬਹਿਲ ਨੇ ਸੰਸਥਾ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ 'ਚ ਸ਼ਿਰਕਤ ਕੀਤੀ। ਉਨ੍ਹਾਂ ਦੀ ਦੁਵੱਲੀ ਵਿਚਾਰ-ਵਟਾਂਦਰੇ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ਭਾਰਤੀ ਨਾਗਰਿਕ ਆਧਾਰ ਪ੍ਰਣਾਲੀ ਦੀ ਤਕਨਾਲੋਜੀ ਅਤੇ ਪ੍ਰਬੰਧਨ ਦੁਆਰਾ ਨਾਗਰਿਕ ਸੇਵਾਵਾਂ ਪ੍ਰਾਪਤ ਕਰਦੇ ਹੋਏ ਸੁਸ਼ਾਸਨ ਸਥਾਪਿਤ ਕਰ ਰਹੇ ਹਨ। ਰਾਜ ਮੰਤਰੀ ਪਲਕ ਨੇ ਬੰਗਲਾਦੇਸ਼ ਦੀ ਰਾਸ਼ਟਰੀ ਪਛਾਣ ਪੱਤਰ (ਐੱਨ.ਆਈ.ਡੀ.) ਪ੍ਰਣਾਲੀ ਨੂੰ ਜ਼ਿਆਦਾ ਦੂਰਦਰਸ਼ੀ ਬਣਾਉਣ ਅਤੇ ਮੁੱਲ ਜੋੜਨ ਵਾਲੇ ਹੱਲਾਂ ਨੂੰ ਸ਼ਾਮਲ ਕਰਨ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ।  

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News