ਬੰਗਲਾਦੇਸ਼ ਹਿੰਦੂ-ਮੁਸਲਿਮ ਨੇ ਇੱਕ ਦੂਜੇ ਲਈ ਦਾਨ ਕੀਤੀ 'ਜ਼ਮੀਨ'
Thursday, Apr 28, 2022 - 06:01 PM (IST)
ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਖੁੱਲਨਾ ਡਿਵੀਜ਼ਨ ਵਿੱਚ ਵੱਖ-ਵੱਖ ਧਰਮਾਂ ਦੇ ਦੋ ਲੋਕ - ਇੱਕ ਹਿੰਦੂ ਅਤੇ ਇੱਕ ਮੁਸਲਮਾਨ - ਇੱਕ ਦੂਜੇ ਦੇ ਧਰਮ ਪ੍ਰਤੀ ਦਾਨ ਦੇ ਕੰਮਾਂ ਰਾਹੀਂ ਫਿਰਕੂ ਸਦਭਾਵਨਾ ਦੀ ਸੀਖ ਦੇ ਰਹੇ ਹਨ। ਬੰਗਲਾਦੇਸ਼ ਦੀ ਇਕ ਵੈੱਬਸਾਈਟ 'bdnews24.com' ਨੇ ਵੀਰਵਾਰ ਨੂੰ ਦੱਸਿਆ ਕਿ ਬਾਗੇਰਹਾਟ ਜ਼ਿਲੇ 'ਚ ਸਥਿਤ ਫਕੀਰਹਾਟ ਅਜ਼ਹਰ ਅਲੀ ਡਿਗਰੀ ਕਾਲਜ ਦੇ ਸਹਾਇਕ ਪ੍ਰੋਫੈਸਰ ਪ੍ਰਣਬ ਕੁਮਾਰ ਘੋਸ਼ ਨੇ ਮਸਜਿਦ ਦੇ ਨਿਰਮਾਣ ਲਈ ਆਪਣੀ ਜ਼ਮੀਨ ਦਾਨ ਕੀਤੀ। ਇਸ ਦੇ ਨਾਲ ਹੀ ਸਥਾਨਕ ਨੇਤਾ ਸ਼ੇਖ ਮਿਜ਼ਾਨੁਰ ਰਹਿਮਾਨ ਨੇ ਹਿੰਦੂਆਂ ਦੇ ਇਲਾਕੇ ਵਿਚ ਸ਼ਮਸ਼ਾਨਘਾਟ ਬਣਾਉਣ ਲਈ ਆਪਣੀ ਜ਼ਮੀਨ ਦਾ ਇਕ ਟੁਕੜਾ ਦਾਨ ਕੀਤਾ।
ਫਕੀਰਹਾਟ ਦੇ ਇੱਕ ਜ਼ਿਮੀਦਾਰ ਘੋਸ਼ ਨੇ ਸਥਾਨਕ ਲੋਕਾਂ ਦੀ ਮਦਦ ਲਈ ਬੇਨਤੀ ਕਰਨ ਤੋਂ ਬਾਅਦ ਮਸਜਿਦ ਦੇ ਨਿਰਮਾਣ ਲਈ ਜ਼ਮੀਨ ਦਾਨ ਕੀਤੀ, ਕਿਉਂਕਿ ਖੇਤਰ ਵਿੱਚ ਕੋਈ ਮਸਜਿਦ ਨਹੀਂ ਸੀ। ਮਸਜਿਦ ਦੇ ਅਧਿਕਾਰੀ ਗ਼ੌਸ ਸ਼ੇਖ ਨੇ ਕਿਹਾ ਕਿ ਘੋਸ਼ ਨੇ "ਸਾਨੂੰ ਨਾ ਸਿਰਫ਼ ਜ਼ਮੀਨ ਦਿੱਤੀ", ਸਗੋਂ ਮਸਜਿਦ ਵਿੱਚ ਬੁਲਾਏ ਜਾਣ 'ਤੇ ਸਾਡੇ ਨਾਲ ਰਾਤ ਦਾ ਖਾਣਾ ਵੀ ਖਾਧਾ। ਇਸ ਦੌਰਾਨ ਸ਼ੇਖ ਮਿਜ਼ਾਨੁਰ ਰਹਿਮਾਨ, ਜਿਨ੍ਹਾਂ ਦੀ ਭੈਰਬ ਨਦੀ ਦੇ ਕੰਢੇ ਸਨਾਤਨ ਧਰਮ ਸ਼ਮਸ਼ਾਨਘਾਟ ਦੇ ਨਾਲ ਵਾਲੀ ਜ਼ਮੀਨ ਸੀ, ਨੇ ਨਵਾਂ ਸ਼ਮਸ਼ਾਨਘਾਟ ਬਣਾਉਣ ਲਈ ਆਪਣੀ ਜ਼ਮੀਨ ਦਾਨ ਕਰ ਦਿੱਤੀ ਕਿਉਂਕਿ ਪੁਰਾਣਾ ਸ਼ਮਸ਼ਾਨਘਾਟ ਨਦੀ ਵਿੱਚ ਵਹਿ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ - ਆਸਟ੍ਰੇਲੀਆ : ਸਫ਼ਲ ਹੋ ਨਿਬੜਿਆ 'ਤੀਜਾ ਰੌਇਲ ਕਿੰਗਜ਼ ਇੰਟਰਨੈਸ਼ਨਲ ਕਬੱਡੀ ਕੱਪ'
ਮਿਜ਼ਾਨੂਰ, ਫਕੀਰਹਾਟ ਯੂਨੀਅਨ ਕੌਂਸਲ ਦੇ ਸਾਬਕਾ ਉਪ-ਪ੍ਰਧਾਨ, ਨੇ ਕਿਹਾ ਕਿ ਉਹ ਇਸ ਵਿਚਾਰ ਤੋਂ ਬਹੁਤ ਦੁਖੀ ਹਨ ਕਿ ਇੱਕ ਭਾਈਚਾਰੇ ਕੋਲ ਆਪਣੇ ਰਿਸ਼ਤੇਦਾਰਾਂ ਦੀਆਂ ਅੰਤਿਮ ਰਸਮਾਂ ਲਈ ਕੋਈ ਜ਼ਮੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਹਿੰਦੂ ਅਤੇ ਮੁਸਲਮਾਨਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਜਦੋਂ ਕੇਂਦਰੀ ਸ਼ਮਸ਼ਾਨਘਾਟ ਦਰਿਆ ਵਿੱਚ ਰੁੜ੍ਹ ਗਿਆ ਤਾਂ ਹਿੰਦੂਆਂ ਨੂੰ ਰਿਸ਼ਤੇਦਾਰਾਂ ਦਾ ਅੰਤਿਮ ਸੰਸਕਾਰ ਕਰਨ ਵਿੱਚ ਦਿੱਕਤ ਆ ਰਹੀ ਸੀ। ਮੇਰੇ ਕੋਲ ਸ਼ਮਸ਼ਾਨਘਾਟ ਨੇੜੇ ਜ਼ਮੀਨ ਸੀ। ਜਦੋਂ ਸਥਾਨਕ ਹਿੰਦੂਆਂ ਨੇ ਇਹ ਮੰਗੀ ਤਾਂ ਮੈਂ ਉਨ੍ਹਾਂ ਨੂੰ ਦੇ ਦਿੱਤੀ।