ਬੰਗਲਾਦੇਸ਼ ''ਚ ਇਕ ਹੋਰ ਹਿੰਦੂ ਨੌਜਵਾਨ ਦਾ ਕਤਲ ! ਗਲ਼ਾ ਵੱਢ ਕੇ ਉਤਾਰਿਆ ਮੌਤ ਦੇ ਘਾਟ
Tuesday, Jan 13, 2026 - 09:31 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਹਿੰਦੂਆਂ ਖ਼ਿਲਾਫ਼ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਬੰਗਲਾਦੇਸ਼ 'ਚ ਪਹਿਲਾਂ ਜਿੱਥੇ 8 ਹਿੰਦੂਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉੱਥੇ ਹੀ ਦਾਗੋਨਭੂਈਆਂ ਇਲਾਕੇ ਤੋਂ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਹੋਰ ਹਿੰਦੂ ਨੌਜਵਾਨ ਸਮੀਰ ਕੁਮਾਰ ਦਾਸ (28) ਦਾ ਸ਼ਰਾਰਤੀ ਅਨਸਰਾਂ ਨੇ ਗਲ਼ ਵੱਢ ਕੇ ਕਤਲ ਕਰ ਦਿੱਤਾ। ਸਮੀਰ ਪੇਸ਼ੇ ਤੋਂ ਆਟੋ ਚਾਲਕ ਸੀ। ਸਮੀਰ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ।
ਪੁਲਸ ਹਾਲੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਸਮੀਰ ਦੀ ਲਾਸ਼ ਸੜਕ ’ਤੇ ਸੁੱਟ ਕੇ ਹਮਲਾਵਰ ਉਸ ਦਾ ਆਟੋ ਲੈ ਕੇ ਫ਼ਰਾਰ ਹੋ ਗਏ। ਫੈਣੀ ਜ਼ਿਲੇ ਦੇ ਦਾਗੋਨਭੂਈਆਂ ਇਲਾਕੇ ਵਿਚ ਹੋਈ ਇਸ ਵਾਰਦਾਤ ਨੇ ਸਥਾਨਕ ਹਿੰਦੂ ਭਾਈਚਾਰੇ ਨੂੰ ਪੂਰੀ ਤਰ੍ਹਾਂ ਝਿੰਜੋੜ ਕੇ ਰੱਖ ਦਿੱਤਾ ਹੈ। ਸਮੀਰ ਦੇ ਕਤਲ ਤੋਂ ਬਾਅਦ ਪੂਰੇ ਇਲਾਕੇ ਵਿਚ ਤਣਾਅ ਦਾ ਮਾਹੌਲ ਹੈ।
