ਬੰਗਲਾਦੇਸ਼ : ਗੈਸ ਪਾਈਪਲਾਈਨ 'ਚ ਧਮਾਕਾ, 7 ਲੋਕਾਂ ਦੀ ਮੌਤ

Sunday, Nov 17, 2019 - 02:10 PM (IST)

ਬੰਗਲਾਦੇਸ਼ : ਗੈਸ ਪਾਈਪਲਾਈਨ 'ਚ ਧਮਾਕਾ, 7 ਲੋਕਾਂ ਦੀ ਮੌਤ

ਢਾਕਾ (ਭਾਸ਼ਾ): ਦੱਖਣੀ-ਪੂਰਬੀ ਬੰਗਲਾਦੇਸ਼ ਦੇ ਇਕ ਘਰ ਵਿਚ ਐਤਵਾਰ ਨੂੰ ਇਕ ਗੈਸ ਪਾਈਪਲਾਈਨ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਧਮਾਕਾ ਸਵੇਰੇ 8:30 ਵਜੇ ਚਟੋਗ੍ਰਾਮ ਸ਼ਹਿਰ ਦੇ ਪਾਥਰਘਾਟਾ ਵਿਚ ਇਕ 5 ਮੰਜ਼ਿਲਾ ਇਮਾਰਤ ਦੇ ਸਭ ਤੋਂ ਹੇਠਲੀ ਹਿੱਸੇ ਵਿਚ ਹੋਇਆ।   

PunjabKesari

ਧਮਾਕੇ ਦੇ ਦੌਰਾਨ ਇਮਾਰਤ ਦੀਆਂ ਬਾਹਰੀ ਕੰਧਾਂ ਢਹਿ ਜਾਣ ਕਾਰਨ ਉੱਥੋਂ ਪੈਦਲ ਲੰਘ ਰਹੇ ਲੋਕਾਂ ਨੂੰ ਵੀ ਸੱਟਾਂ ਲੱਗੀਆਂ। ਇਕ ਰਿਪੋਰਟ ਵਿਚ ਕਿਹਾ ਗਿਆ ਇਮਾਰਤ ਦੇ ਨੇੜੇ ਵਾਲੀ ਇਕ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ। ਧਮਾਕਾ ਹੋਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।   


author

Vandana

Content Editor

Related News