ਅਲਕਾਇਦਾ ਦੇ ਹਮਲਿਆਂ ''ਤੇ ਪੋਂਪੀਓ ਦੀ ਟਿੱਪਣੀ ਨੂੰ ਲੈ ਕੇ ਬੰਗਲਾਦੇਸ਼ ਨੇ ਜਤਾਇਆ ਵਿਰੋਧ
Friday, Jan 15, 2021 - 01:44 AM (IST)
ਢਾਕਾ- ਬੰਗਲਾਦੇਸ਼ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਉਸ ਟਿੱਪਣੀ ਨੂੰ ਗੈਰ-ਜ਼ਿੰਮੇਦਾਰਾਨਾ ਅਤੇ ਅਸਵੀਕਾਰਨਯੋਗ ਦੱਸਿਆ ਹੈ, ਜਿਸ ਦੇ ਸਬੰਧੀ ਉਨ੍ਹਾਂ ਕਿਹਾ ਸੀ ਕਿ ਇਹ ਇਕ ਅਜਿਹਾ ਦੱਖਣੀ ਏਸ਼ੀਆਈ ਦੇਸ਼ ਹੈ ਜਿਥੇ ਅੱਤਵਾਦੀ ਸੰਗਠਨ ਅਲਕਾਇਦਾ ਹਮਲੇ ਕਰਦਾ ਹੈ। ਉਨ੍ਹਾਂ ਨੇ ਈਰਾਨ ਨੂੰ ਅਲਕਾਇਦਾ ਦਾ ਨਵਾਂ ਟਿਕਾਣਾ ਦੱਸਿਆ ਸੀ। ਉਨ੍ਹਾਂ ਦੀ ਇਸ ਟਿੱਪਣੀ 'ਤੇ ਤਹਿਰਾਨ ਨੇ ਵਿਰੋਧ ਦਰਜ ਕਰਾਇਆ ਹੈ।
ਇਹ ਵੀ ਪੜ੍ਹੋ -ਬ੍ਰਿਟਿਸ਼ ਕੰਪਨੀ ਨੇ ਪਾਕਿ ਨੇਤਾਵਾਂ ’ਤੇ ਲਾਇਆ ਮਨੀ ਲਾਂਡਰਿੰਗ ਦਾ ਦੋਸ਼
ਉਥੇ ਬੰਗਲਾਦੇਸ਼ ਦੇ ਵਿਦੇਸ਼ ਮੰਤਾਰਾਲਾ ਨੇ ਕਿਹਾ ਕਿ ਇਕ ਸੀਨੀਅਰ ਨੇਤਾ ਦੀ ਇਸ ਤਰ੍ਹਾਂ ਦੀ ਗੈਰ-ਜ਼ਿੰਮੇਦਾਰਾਨਾ ਟਿੱਪਣੀ ਬਹੁਤ ਮੰਦਭਾਗੀ ਅਤੇ ਅਸਵੀਕਾਰਨਯੋਗ ਹੈ। ਬਿਆਨ ਵਿਚ ਕਿਹਾ ਕਿ ਢਾਕਾ ਨੂੰ ਖੁਸ਼ੀ ਹੁੰਦੀ ਜੇ ਇਸ ਤਰ੍ਹਾਂ ਦਾ ਕੋਈ ਦਾਅਵਾ ਸਬੂਤ ਦੇ ਆਧਾਰ 'ਤੇ ਕੀਤਾ ਹੁੰਦਾ। ਦਰਅਸਲ ਇਸ ਨਾਲ ਬੰਗਲਾਦੇਸ਼ ਅਜਿਹੀਆਂ ਗਤੀਵਿਧੀਆਂ ਖਿਲਾਫ ਕਦਮ ਚੁੱਕ ਸਕਦਾ। ਬੰਗਲਾਦੇਸ਼ ਨੇ ਕਿਹਾ ਕਿ ਇਸ ਦੱਖਣੀ ਏਸ਼ੀਆਈ ਦੇਸ਼ ਵਿਚ ਅਲਕਾਇਦਾ ਦੀ ਮੌਜੂਦਗੀ ਦਾ ਕੋਈ ਸਬੂਤ ਨਹੀਂ ਹੈ।
ਇਹ ਵੀ ਪੜ੍ਹੋ -ਬ੍ਰਿਟੇਨ ’ਚ ਕੋਰੋਨਾ ਨਾਲ ਰਿਕਾਰਡ 1,564 ਲੋਕਾਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।