‘ਬੰਗਲਾਦੇਸ਼ ਦੀ ਅਸਥਿਰਤਾ ਰੈਡੀਮੇਡ ਕੱਪੜਿਆਂ ਦੀ ਬਰਾਮਦ ’ਚ ਭਾਰਤ ਲਈ ਹੋ ਸਕਦੀ ਹੈ ਫਾਇਦੇਮੰਦ’

Friday, Aug 09, 2024 - 11:28 AM (IST)

‘ਬੰਗਲਾਦੇਸ਼ ਦੀ ਅਸਥਿਰਤਾ ਰੈਡੀਮੇਡ ਕੱਪੜਿਆਂ ਦੀ ਬਰਾਮਦ ’ਚ ਭਾਰਤ ਲਈ ਹੋ ਸਕਦੀ ਹੈ ਫਾਇਦੇਮੰਦ’

ਕੋਲਕਾਤਾ (ਭਾਸ਼ਾ) - ਰੈਡੀਮੇਡ ਕੱਪੜਾ ਬਾਜ਼ਾਰ ’ਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਬਰਾਮਦਕਾਰ ਦੇਸ਼ ਬੰਗਲਾਦੇਸ਼ ’ਚ ਅਸਥਿਰਤਾ ਭਾਰਤ ਲਈ ਅੰਤਰਰਾਸ਼ਟਰੀ ਰੈਡੀਮੇਡ ਕੱਪੜਾ ਬਾਜ਼ਾਰ ’ਚ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਕ ਰਿਪੋਰਟ ’ਚ ਇਹ ਅੰਦਾਜ਼ਾ ਜਤਾਇਆ ਗਿਆ ਹੈ ।

ਇਹ ਵੀ ਪੜ੍ਹੋ :   ਚੈੱਕ ਕਲੀਅਰੈਂਸ ਲਈ ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ , ਕੁਝ ਘੰਟਿਆਂ 'ਚ ਹੋਵੇਗਾ ਕੰਮ, RBI ਨੇ ਜਾਰੀ ਕੀਤੇ ਨਿਰਦੇਸ਼

ਰੇਟਿੰਗ ਏਜੰਸੀ ਕੇਅਰਏਜ ਦੀ ਰਿਪੋਰਟ ਮੁਤਾਬਕ ਭਾਰਤ ਨੂੰ ਛੋਟੀ ਮਿਆਦ ’ਚ ਰੈਡੀਮੇਡ ਕੱਪੜਿਆਂ ਦੇ 20-25 ਕਰੋੜ ਡਾਲਰ ਮੁੱਲ ਦੇ ਮਹੀਨਾਵਾਰ ਬਰਾਮਦ ਆਰਡਰ ਮਿਲ ਸਕਦੇ ਹਨ। ਰਿਪੋਰਟ ਕਹਿੰਦੀ ਹੈ ਕਿ ਜਿੱਥੇ ਬੰਗਲਾਦੇਸ਼ ਨੇ ਇਤਿਹਾਸਕ ਰੂਪ ਨਾਲ ਕੌਮਾਂਤਰੀ ਰੈਡੀਮੇਡ ਕੱਪੜਾ (ਆਰ. ਐੱਮ. ਜੀ.) ਬਰਾਮਦ ’ਚ ਚੀਨ ਦੀ ਘਟਦੀ ਹਿੱਸੇਦਾਰੀ ਦਾ ਇਕ ਮਹੱਤਵਪੂਰਨ ਹਿੱਸਾ ਹਾਸਲ ਕਰ ਲਿਆ ਹੈ, ਉਥੇ ਹੀ ਭਾਰਤ ਇਸ ਮੌਕੇ ਦਾ ਪੂਰੀ ਤਰ੍ਹਾਂ ਲਾਭ ਚੁੱਕਣ ’ਚ ਅਸਮਰਥ ਰਿਹਾ ਹੈ। ਹਾਲਾਂਕਿ, ਰਿਪੋਰਟ ’ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਭਾਰਤੀ ਰੈਡੀਮੇਡ ਕੱਪੜਾ ਖੇਤਰ ਨੂੰ ਛੋਟੀ ਮਿਆਦ ਅਤੇ ਮੱਧ ਮਿਆਦ ’ਚ ਆਪਣਾ ਵਿਸਥਾਰ ਕਰਨ ਦਾ ਸੁਨਹਿਰੀ ਮੌਕਾ ਦਿੰਦੀ ਹੈ।

ਇਹ ਵੀ ਪੜ੍ਹੋ :   RBI ਦਾ ਵੱਡਾ ਫੈਸਲਾ, UPI ਰਾਹੀਂ Tax Payment ਦੀ Limit ਵਧਾਈ

ਰੇਟਿੰਗ ਏਜੰਸੀ ਨੇ ਕਿਹਾ,“ਜੇਕਰ ਬੰਗਲਾਦੇਸ਼ ’ਚ ਅਸ਼ਾਂਤਿ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ, ਤਾਂ ਭਾਰਤ ਨੂੰ ਮਿਲਣ ਵਾਲੇ ਬਰਾਮਦ ਆਰਡਰ ’ਚ ਭਾਰੀ ਬਦਲਾਅ ਹੋ ਸਕਦਾ ਹੈ। ਉਦਯੋਗ ਜਗਤ ਦੇ ਅੰਦਾਜ਼ਿਆਂ ਅਨੁਸਾਰ ਭਾਰਤ ਨੂੰ ਛੋਟੀ ਮਿਆਦ ’ਚ 20-25 ਕਰੋੜ ਡਾਲਰ ਅਤੇ ਮੱਧ ਮਿਆਦ ’ਚ ਕਰੀਬ 30-35 ਕਰੋੜ ਡਾਲਰ ਦੇ ਮਹੀਨਾਵਾਰ ਬਰਾਮਦ ਆਰਡਰ ਮਿਲ ਸਕਦੇ ਹਨ।”

ਇਹ ਵੀ ਪੜ੍ਹੋ :      RBI MPC Meeting: RBI ਨੇ ਦਰਾਂ 'ਚ ਨਹੀਂ ਕੀਤਾ ਕੋਈ ਬਦਲਾਅ, ਰੈਪੋ ਰੇਟ 6.50 ਫੀਸਦੀ 'ਤੇ ਬਰਕਰਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News