ਸਾਲ 2020 ''ਚ ਬੰਗਲਾਦੇਸ਼ ਤੇ ਭਾਰਤ ''ਚ ਦੋ-ਪੱਖੀ ਸੰਬੰਧ ਹੋਏ ਮਜ਼ਬੂਤ
Wednesday, Dec 30, 2020 - 06:04 PM (IST)
ਢਾਕਾ (ਭਾਸ਼ਾ): ਕੋਵਿਡ-19 ਦੇ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਵਿਚ ਸਾਲ 2020 ਵਿਚ ਬੰਗਲਾਦੇਸ਼ ਦੀ ਇਕ ਮਹੱਤਵਪੂਰਨ ਉਪਲਬਧੀ ਭਾਰਤ ਦੇ ਨਾਲ ਆਪਣੇ ਡਿਪਲੋਮੈਟਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਰਹੀ। ਕੋਰੋਨਾ ਮਹਾਮਾਰੀ ਦੇ ਕਾਰਨ ਬੰਗਲਾਦੇਸ਼ ਦੀ ਮੁੱਢਲੀ ਜਨਤਕ ਸਿਹਤ ਪ੍ਰਣਾਲੀ ਦੇ ਸਾਹਮਣੇ ਗੰਭੀਰ ਚੁਣੌਤੀ ਪੈਦਾ ਹੋਈ ਅਤੇ ਦੱਖਣੀ ਏਸ਼ੀਆ ਦੀਆਂ ਤੇਜ਼ੀ ਨਾਲ ਵੱਧਦੀਆਂ ਅਰਥਵਿਵਸਥਾਵਾਂ ਵਿਚ ਸ਼ਾਮਲ ਇਸ ਦੇਸ਼ ਨੂੰ ਮੰਦੀ ਦੀ ਸਥਿਤੀ ਦਾ ਸਾਹਮਣਾ ਵੀ ਕਰਨਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਦਸੰਬਰ ਨੂੰ ਆਪਣੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਦੇ ਨਾਲ ਡਿਜੀਟਲ ਸਿਖਰ ਬੈਠਕ ਵਿਚ ਬੰਗਲਾਦੇਸ਼ ਨੂੰ 'ਗੁਆਂਢ ਪ੍ਰਥਮ' ਨੀਤੀ ਦਾ ਪ੍ਰਮੁੱਖ ਥੰਮ ਕਰਾਰ ਦਿੱਤਾ।ਉੱਥੇ ਸ਼ੇਖ ਹਸੀਨਾ ਨੇ ਭਾਰਤ ਨੂੰ ਸੱਚਾ ਦੋਸਤ ਦੱਸਿਆ।
ਦੋਹਾਂ ਦੇਸ਼ਾਂ ਵਿਚ ਰੇਲ ਸੰਪਰਕ ਬਹਾਲ
ਪ੍ਰਧਾਨ ਮੰਤਰੀ ਮੋਦੀ ਦੀ ਢਾਕਾ ਯਾਤਰਾ ਪਹਿਲਾਂ ਮਾਰਚ ਵਿਚ ਹੋਣੀ ਸੀ ਜੋ ਮਹਾਮਾਰੀ ਕਾਰਨ ਰੱਦ ਕਰ ਦਿੱਤੀ ਗਈ ਸੀ। ਦੋਹਾਂ ਨੇਤਾਵਾਂ ਨੇ ਹਲਦੀਬਾੜੀ ਅਤੇ ਚਿਲਾਹਾਟੀ ਦੇ ਵਿਚ ਮਹੱਤਵਪੂਰਨ ਰੇਲ ਸੰਪਰਕਾਂ ਨੂੰ ਬਹਾਲ ਕੀਤਾ, ਜੋ 1965 ਵਿਚ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਬੰਦ ਸਨ। ਇਸ ਦੇ ਬਾਅਦ ਦੋਹਾਂ ਦੇਸ਼ਾਂ ਦੇ ਵਿਚ ਜਾਰੀ ਰੇਲ ਸੰਪਰਕਾਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਸਾਲ 1947 ਵਿਚ ਵੰਡ ਦੇ ਵਾਅਦੇ ਭਾਰਤ ਅਤੇ ਬੰਗਲਾਦੇਸ਼ (ਉਸ ਸਮੇਂ ਦਾ ਪੂਰਬੀ ਪਾਕਿਸਤਾਨ) ਦੇ ਵਿਚ ਸੱਤ ਰੇਲ ਸੰਪਰਕ ਜਾਰੀ ਸਨ। ਹੁਣ ਹਲਦੀਬਾੜੀ ਅਤੇ ਚਿਲਾਹਾਟੀ ਰੇਲ ਸੰਪਰਕ ਦੇ ਸੰਚਾਲਨ ਵਿਚ ਆਉਣ ਦੇ ਬਾਅਦ ਬੰਗਲਾਦੇਸ਼ ਦੇ ਟੂਰਿਸਟਾਂ ਨੂੰ ਦਾਰਜੀਲਿੰਗ, ਸਿੱਕਮ, ਦੋਆਰ ਦੇ ਇਲਾਵਾ ਨੇਪਾਲ ਅਤੇ ਭੂਟਾਨ ਜਾਣ ਵਿਚ ਸੌਖ ਹੋਵੇਗੀ।
ਮੋਦੀ ਨੇ ਦਿੱਤਾ ਇਹ ਭਰੋਸਾ
ਮੋਦੀ ਨੇ ਹਸੀਨਾ ਨੂੰ ਭਰੋਸਾ ਦਿੱਤਾ,''ਮਹਾਮਾਰੀ ਦੇ ਕਾਰਨ ਇਹ ਚੁਣੌਤੀਪੂਰਨ ਸਾਲ ਰਿਹਾ ਪਰ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਇਸ ਮੁਸ਼ਕਲ ਸਮੇਂ ਵਿਚ ਚੰਗਾ ਸਹਿਯੋਗ ਰਿਹਾ ਹੈ। ਟੀਕੇ ਦੇ ਖੇਤਰ ਵਿਚ ਵੀ ਸਾਡਾ ਸਹਿਯੋਗ ਵਧੀਆ ਰਿਹਾ। ਅਸੀਂ ਤੁਹਾਡੀਆਂ ਲੋੜਾਂ ਦਾ ਖਾਸ ਧਿਆਨ ਰੱਖਾਂਗੇ।''ਸਿਖਰ ਸੰਮੇਲਨ ਦੇ ਬਾਅਦ ਜਾਰੀ ਸੰਯੁਕਤ ਬਿਆਨ ਦੇ ਮੁਤਾਬਕ, ਮੋਦੀ ਨੇ ਭਰੋਸਾ ਦਿਵਾਇਆ ਸੀ ਕਿ ਜਦੋਂ ਵੀ ਭਾਰਤ ਵਿਚ ਉਤਪਾਦਨ ਹੋਵੇਗਾ, ਬੰਗਲਾਦੇਸ਼ ਨੂੰ ਟੀਕਾ ਉਪਲਬਧ ਕਰਾਇਆ ਜਾਵੇਗਾ। ਦੋਹਾਂ ਨੇਤਾਵਾਂ ਨੇ ਇਤਿਹਾਸ, ਸੰਸਕ੍ਰਿਤੀ, ਭਾਸ਼ਾ ਅਤੇ ਵਿਸ਼ੇਸ਼ ਸਮਾਨਤਾਵਾਂ 'ਤੇ ਆਧਾਰਿਤ ਦੋ-ਪੱਖੀ ਸੰਬੰਧਾਂ ਦੀ ਵਰਤਮਾਨ ਸਥਿਤੀ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਜੋ ਭਾਰਤ ਅਤੇ ਬੰਗਲਾਦੇਸ਼ ਦੇ ਗਠਜੋੜ ਨੂੰ ਪਰਿਭਾਸ਼ਿਤ ਕਰਦੀਆਂ ਹਨ।
ਹਰਸ਼ਵਰਧਨ ਸ਼੍ਰਿੰਗਲਾ ਨੇ ਕਹੀ ਇਹ ਗੱਲ
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਗਸਤ ਵਿਚ ਢਾਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਰਹੇ। ਇਸ ਤੋਂ ਪਹਿਲਾਂ ਮਾਰਚ ਵਿਚ ਆਪਣੀ ਯਾਤਰਾ ਦੇ ਦੌਰਾਨ ਸ਼੍ਰਿੰਗਲਾ ਨੇ ਕਿਹਾ ਸੀ ਕਿ ਰਾਸ਼ਟਰੀ ਨਾਗਰਿਕ ਰਜਿਸਟ੍ਰੇਸ਼ਨ (ਐੱਨ.ਆਰ.ਸੀ.) ਦੇ ਅਪਗ੍ਰੇਡ ਦਾ ਬੰਗਲਾਦੇਸ਼ 'ਤੇ ਕੋਈ ਅਸਰ ਨਹੀਂ ਪਵੇਗਾ। ਉਹਨਾਂ ਨੇ ਜ਼ੋਰ ਦਿੱਤਾ ਸੀ ਕਿ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਭਾਰਤ ਦੇ ਲਈ ਅੰਦਰੂਨੀ ਰੂਪ ਨਾਲ ਜੁੜਿਆ ਵਿਸ਼ਾ ਹੈ। ਸਮਝਿਆ ਜਾਂਦਾ ਹੈ ਕਿ ਬੰਗਲਾਦੇਸ਼ ਅਸਲ ਵਿਚ ਐੱਨ.ਆਰ.ਸੀ. ਲਾਗੂ ਹੋਣ ਦੇ ਬਾਅਦ ਤੋਂ ਪਰੇਸ਼ਾਨ ਸੀ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮੇਨ ਅਤੇ ਗ੍ਰਹਿ ਮੰਤਰੀ ਅਸਾਦੁੱਜਮਾਨ ਖਾਨ ਨੇ ਨਵੇਂ ਨਾਗਰਿਕਤਾ ਬਿੱਲ ਦੇ ਪਾਸ ਹੋਣ ਦੇ ਬਾਅਦ ਦਸੰਬਰ 2019 ਵਿਚ ਆਪਣੀਆਂ ਭਾਰਤ ਯਾਤਰਾਵਾਂ ਰੱਦ ਕਰ ਦਿੱਤੀਆਂ ਸਨ, ਜਿਸ ਵਿਚ ਧਾਰਮਿਕ ਅਤਿਆਚਾਰ ਦੇ ਕਾਰਨ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੋਂ 31 ਦਸੰਬਰ, 2014 ਤੱਕ ਆਏ ਹਿੰਦੂ, ਸਿੱਖ, ਬੌਧ,, ਜੈਨ, ਪਾਰਸੀ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਮਿਲ ਸਕੇਗੀ।
ਪੜ੍ਹੋ ਇਹ ਅਹਿਮ ਖਬਰ- ਵਾਤਾਵਰਨ ਲਈ ਵੀ ਘਾਤਕ ਸਿੱਧ ਹੋਵੇਗਾ ਕੋਰੋਨਾ, ਸਮੁੰਦਰ 'ਚ 150 ਕਰੋੜ 'ਮਾਸਕ' ਸੁੱਟਣ ਨਾਲ ਫੈਲੇਗਾ ਪ੍ਰਦੂਸ਼ਣ
ਖਾਲਿਦਾ ਜੀਆ ਨੂੰ ਦਿੱਤੀ ਗਈ ਰਾਹਤ
ਉੱਥੇ ਸੀਮਾ ਸੁਰੱਖਿਆ ਬਲ ਅਤੇ ਬੰਗਲਾਦੇਸ਼ ਦੇ ਬਾਰਡਰ ਗਾਰਡ ਦੇ ਵਿਚ 51ਵੀਂ ਡਾਇਰੈਕਟਰ ਜਨਰਲ ਪੱਧਰ ਦੀ ਬੈਠਕ ਦਸੰਬਰ ਵਿਚ ਹੋਈ ਜਿੱਥੇ ਦੋਹਾ ਬਲਾਂ ਨੇ ਸੰਯੁਕਤ ਵਾਰਤਾ ਸੰਧੀ 'ਤੇ ਦਸਤਖਤ ਕੀਤੇ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਲਈ ਰਾਤ ਵਿਚ ਲਾਗੂ ਗਸ਼ਤ ਵਧਾਉਣ ਦਾ ਫ਼ੈਸਲਾ ਲਿਆ। ਘਰੇਲੂ ਮੋਰਚੇ 'ਤੇ ਬੀਮਾਰ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਨੇਤਾ ਖਾਲਿਦਾ ਜੀਆ ਨੂੰ ਮਾਰਚ ਵਿਚ ਜੇਲ੍ਹ ਤੋਂ 6 ਮਹੀਨੇ ਦੇ ਲਈ ਰਿਹਾਅ ਕੀਤਾ ਗਿਆ। ਉਹਨਾਂ ਨੂੰ ਘਰ ਵਿਚ ਹੀ ਰਹਿ ਕੇ ਇਲਾਜ ਕਰਾਉਣ ਲਈ ਛੱਡਿਆ ਗਿਆ। ਸਤੰਬਰ ਵਿਚ ਉਹਨਾਂ ਦੀ ਰਿਹਾਈ ਦੀ ਮਿਆਦ ਨੂੰ ਹੋਰ ਛੇ ਮਹੀਨੇ ਦੇ ਲਈ ਵਧਾ ਦਿੱਤਾ ਗਿਆ। ਬੰਗਲਾਦੇਸ਼ ਦੀ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਖਾਲਿਦਾ ਜੀਆ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਮੁੱਖ ਹਨ। ਉਹ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਫਰਵਰੀ, 2018 ਤੋਂ 17 ਸਾਲ ਦੇ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ।
ਚੀਨ-ਬੰਗਲਾਦੇਸ਼ ਦੇ ਸੰਬੰਧ ਹੋਏ ਵਿਕਸਿਤ
ਸਾਲ 2020 ਵਿਚ ਬੰਗਲਾਦੇਸ਼ ਅਤੇ ਚੀਨ ਦੇ ਸੰਬੰਧ ਵੀ ਵਿਕਸਿਤ ਹੋਏ। ਖਾਸ ਤੌਰ 'ਤੇ ਵਣਜ ਅਤੇ ਆਰਥਿਕ ਮੋਰਚਿਆਂ 'ਤੇ ਇਸ ਵਿਚ ਵਾਧਾ ਹੋਇਆ। ਚੀਨ ਨੇ ਵਿਕਾਸ਼ ਸਹਿਯੋਗੀ ਦੇ ਤੌਰ 'ਤੇ ਬੰਗਲਾਦੇਸ਼ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ।ਬੰਗਲਾਦੇਸ਼ ਦੀ ਮੀਡੀਆ ਦੀ ਰਿਪੋਰਟ ਵਿਚ ਕਿਹਾ ਗਿਆ ਹੈਕਿ ਢਾਕਾ ਨੇ ਤੀਸਤਾ ਨਦੀ ਸਮੁੱਚਾ ਪ੍ਰਬੰਧਨ ਅਤੇ ਮੁੜ ਉਸਾਰੀ ਪ੍ਰਾਜੈਕਟ ਦੇ ਵਿਕਾਸ ਦੇ ਲਈ ਚੀਨ ਤੋਂ 1 ਅਰਬ ਡਾਲਰ ਦਾ ਕਰਜ਼ ਮੰਗਿਆ ਹੈ। ਕੋਵਿਡ-19 ਮਹਾਮਾਰੀ ਦੇ ਕਾਰਨ ਬੰਗਲਾਦੇਸ਼ ਦੇ ਕੱਪੜਾ ਉਦਯੋਗ 'ਤੇ ਪ੍ਰਭਾਵ ਪਿਆ, ਜੋ ਦੇਸ਼ ਦੀ ਜੀ.ਡੀ.ਪੀ. ਦਾ 11 ਫੀਸਦੀ ਹੈ ਅਤੇ 44 ਲੱਖ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ। ਵਿਸ਼ਲੇਸ਼ਕਾਂ ਦੇ ਮੁਤਾਬਕ, ਬੰਗਲਾਦੇਸ਼ ਨੇ ਆਸ ਤੋਂ ਵੱਧ ਜ਼ਿਆਦਾ ਮਜ਼ਬੂਤੀ ਨਾਲ ਸੁਧਾਰ ਦਰਜ ਕੀਤਾ।