ਬੰਗਲਾਦੇਸ਼ ’ਚ ਪਾਕਿ ਵਰਗਾ ਨਜ਼ਾਰਾ, ਤੁਰੰਤ ਚੋਣਾਂ ਲਈ ਵਿਰੋਧੀ ਧਿਰ ਦੀ ਵਿਸ਼ਾਲ ਰੈਲੀ
Sunday, Dec 11, 2022 - 12:23 PM (IST)

ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਮੁੱਖ ਵਿਰੋਧੀ ਧਿਰ ਬੀ. ਐੱਨ. ਪੀ. ਦੇ ਹਜ਼ਾਰਾਂ ਸਮਰਥਕਾਂ ਨੇ ਸ਼ਨੀਵਾਰ ਨੂੰ ਇਥੇ ਰਾਜਧਾਨੀ ਵਿਚ ਵਿਸ਼ਾਲ ਰੈਲੀ ਕਰ ਕੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਅਤੇ ਆਮ ਚੋਣਾਂ ਕਰਾਉਣ ਦੀ ਮੰਗ ਕੀਤੀ। ਬੰਗਲਾਦੇਸ਼ ਦੀਆਂ ਸੜਕਾਂ ’ਤੇ ਪਾਕਿਸਤਾਨ ਵਰਗਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੇ 7 ਸੰਸਦ ਮੈਂਬਰਾਂ ਨੇ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਵਿਰੋਧ ਵਿਚ ਆਪਣੇ-ਆਪਣੇ ਅਸਤੀਫੇ ਦੇਣ ਦਾ ਐਲਾਨ ਕੀਤਾ। ਪਾਰਟੀ ਨੇ ਨੇਤਾਵਾਂ ਨੇ ਰਾਜਧਾਨੀ ਢਾਕਾ ਸ਼ਹਿਰ ਦੇ ਪੂਰਬੀ ਹਿੱਸੇ ਵਿਚ ਰੈਲੀ ਨੂੰ ਸੰਬੋਧਨ ਕੀਤਾ. ਪਾਰਟੀ ਵਰਕਰਾਂ ਨੇ ‘ਸ਼ੇਖ ਹਸੀਨਾ ਵੋਟ ਚੋਰ ਹੈ’ ਨਾਅਰਾ ਲਗਾਇਆ। ਰੈਲੀ ਦੌਰਾਨ ਰਾਜਧਾਨੀ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕ ਸਵੇਰ ਤੋਂ ਹੀ ਸੜਕਾਂ ’ਤੇ ਜਨਤਕ ਆਵਾਜਾਈ ਦੀ ਉਡੀਕ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ: ਹੈਰਾਨੀਜਨਕ! 4 ਸਾਲਾ ਬੱਚੀ ਨਿਗਲ ਗਈ 61 ਮੈਗੀਨੇਟਿਕ ਮਣਕੇ
ਸੱਤਾਧਿਰ ਅਵਾਮੀ ਲੀਗ ਦੇ ਵਰਕਰਾਂ ਨੇ ਵੀ ਕਈ ਸਰਕਾਰ ਸਮਰਥਕ ਜਲੂਸ ਕੱਢੇ। ਰੈਲੀ ਵਿਚ ਬੀ. ਐੱਨ. ਪੀ. ਦੇ 7 ਸੰਸਦ ਮੈਂਬਰਾਂ ਨੇ ਅਸਤੀਫੇ ਦਾ ਐਲਾਨ ਕੀਤਾ। ਬੀ. ਐੱਨ. ਪੀ. ਸੰਸਦ ਮੈਂਬਰ ਰੁਮਿਨ ਫਰਹਾਨਾ ਨੇ ਰੈਲੀ ਵਿਚ ਕਿਹਾ ਕਿ ਅਸੀਂ ਪਾਰਟੀ ਦੇ ਫੈਸਲੇ ਮੁਤਾਬਕ ਸੰਸਦ ਮੈਂਬਰ ਬਣੇ ਸਨ, ਪਰ ਹੁਣ ਰਹਿਣ ਜਾਂ ਛੱਡਣ ਵਿਚ ਕੋਈ ਫਰਕ ਨਹੀਂ ਹੈ, ਅਸੀਂ ਪਹਿਲਾਂ ਹੀ ਆਪਣਾ ਅਸਤੀਫਾ (ਸੰਸਦ ਸਕੱਤਰੇਤ ਨੂੰ) ਈਮੇਲ ਕਰ ਦਿੱਤਾ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਤਾਨਾਸ਼ਾਹੀ ਕਿਹਾ ਅਤੇ ਦੋਸ਼ ਲਗਾਇਆ ਕਿ ਇਹ ਚੋਣਾਂ ਵਿਚ ਧਾਂਧਲੀ, ਵਿਰੋਧੀ ਧਿਰ ਦੇ ਨੇਤਾਵਾਂ ’ਤੇ ਅੱਤਿਆਚਾਰ, ਲੋਕਾਂ ਨੂੰ ਜ਼ਬਰਦਸਤੀ ਗਾਇਬ ਕਰ ਕੇ, ਇਨਸਾਫ ਤੋਂ ਇਲਾਵਾ ਹੱਤਿਆਵਾਂ ਕਰ ਕੇ ਅਤੇ ਭ੍ਰਿਸ਼ਟਾਚਾਰ ਦੇ ਜ਼ੋਰ ’ਤੇ ਬਣਾਈ ਗਈ ਸਰਕਾਰ ਹੈ।
ਇਹ ਵੀ ਪੜ੍ਹੋ: ਹੁਣ ਕੈਨੇਡਾ ਦੇ ਐਡਮਿੰਟਨ ਤੋਂ ਆਈ ਦੁਖ਼ਭਰੀ ਖ਼ਬਰ, 24 ਸਾਲਾ ਪੰਜਾਬੀ ਗੱਭਰੂ ਦਾ ਗੋਲੀਆਂ ਮਾਰ ਕੇ ਕਤਲ
ਫਰਹਾਨਾ ਨੇ ਕਿਹਾ ਕਿ ਮੈਂ (ਸਰਕਾਰੀ ਸਰਗਰਮੀਆਂ ਖਿਲਾਫ) ਵਿਰੋਧ ਕਾਰਨ ਅਸਤੀਫਾ ਦੇ ਰਹੀ ਹਾਂ। ਉਨ੍ਹਾਂ ਨੇ ਕਿਹਾ ਕਿ ਬੀ. ਐੱਨ. ਪੀ. ਦੇ ਉਨ੍ਹਾਂ ਦੇ 6 ਸਾਥੀ ਸੰਸਦ ਮੈਂਬਰ ਐਤਵਾਰ ਨੂੰ ਖੁਦ ਸਪੀਕਰ ਦਫਤਰ ਨੂੰ ਅਸਤੀਫਾ ਸੌਂਪਣਗੇ। ਪੁਲਸ ਨੇ ਰੈਲੀ ਤੋਂ ਪਹਿਲਾਂ ਵੱਖ-ਵੱਖ ਦੇ ਤਹਿਤ ਬੀ. ਐੱਨ. ਪੀ. ਦੇ ਜਨਰਲ ਸਕੱਤਰ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਸਮੇਤ ਕਈ ਸੀਨੀਅਰ ਨੇਤਾਵਾਂ ਤੇ ਸੈਂਕੜੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਕੈਨੇਡਾ 'ਚ ਲਾਪਤਾ ਹੋਈ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮਿਲੀ ਲਾਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
Related News
ਐਡਵੋਕੇਟ ਧਾਮੀ ਨੇ ਕੈਨੇਡਾ ਦੀਆਂ ਸੰਘੀ ਚੋਣਾਂ ’ਚ ਵੱਡੀ ਗਿਣਤੀ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਦੀ ਜਿੱਤ ’ਤੇ ਦਿੱਤੀ ਵਧਾਈ
