ਬੰਗਲਾਦੇਸ਼ : ਵਕੀਲ ਦੇ ਕਤਲ ਮਾਮਲੇ ''ਚ 9 ਲੋਕ ਗ੍ਰਿਫ਼ਤਾਰ, 46 ਖ਼ਿਲਾਫ਼ ਮਾਮਲਾ ਦਰਜ

Saturday, Nov 30, 2024 - 04:40 PM (IST)

ਬੰਗਲਾਦੇਸ਼ : ਵਕੀਲ ਦੇ ਕਤਲ ਮਾਮਲੇ ''ਚ 9 ਲੋਕ ਗ੍ਰਿਫ਼ਤਾਰ, 46 ਖ਼ਿਲਾਫ਼ ਮਾਮਲਾ ਦਰਜ

ਢਾਕਾ- ਬੰਗਲਾਦੇਸ਼ ਦੇ ਚਟਗਾਂਵ ਵਿੱਚ ਇੱਕ ਵਕੀਲ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਸ ਨੇ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਕੀਲ ਦੇ ਪਿਤਾ ਦੀ ਸ਼ਿਕਾਇਤ 'ਤੇ 46 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਸਫਾਈ ਕਰਮਚਾਰੀ ਸਨ।

ਦਰਅਸਲ ਇਸਕੋਨ ਨੇਤਾ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਖ਼ਿਲਾਫ਼ ਬੰਗਲਾਦੇਸ਼ ਵਿਚ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਏ ਸਨ। ਇਸੇ ਦੌਰਾਨ ਮੰਗਲਵਾਰ ਨੂੰ ਚਟਗਾਂਵ ਵਿੱਚ ਸੁਰੱਖਿਆ ਕਰਮੀਆਂ ਅਤੇ ਚਿਨਮੋਏ ਕ੍ਰਿਸ਼ਨਾ ਦਾਸ ਦੇ ਸਮਰਥਕਾਂ ਵਿਚਾਲੇ ਹੋਈ ਝੜਪ ਦੌਰਾਨ ਸਹਾਇਕ ਸਰਕਾਰੀ ਵਕੀਲ ਅਤੇ ਚਟਗਾਂਵ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਸੈਫੁਲ ਇਸਲਾਮ ਆਰਿਫ਼ (30) ਦੀ ਮੌਤ ਹੋ ਗਈ। ਚਟਗਾਂਵ ਥਾਣਾ ਇੰਚਾਰਜ ਅਬਦੁਲ ਕਰੀਮ ਨੇ ਦੱਸਿਆ ਕਿ ਸੈਫੁਲ ਇਸਲਾਮ ਦੇ ਪਿਤਾ ਨੇ ਬੀਤੀ ਰਾਤ 46 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਾਇਆ। ਜ਼ਿਆਦਾਤਰ ਦੋਸ਼ੀ ਸ਼ਹਿਰ ਦੀ ਸੇਬੋਕ ਕਲੋਨੀ ਦੇ ਵਸਨੀਕ ਹਨ, ਜੋ ਕਿ ਹਿੰਦੂ ਭਾਈਚਾਰੇ ਦੇ ਸਫਾਈ ਕਰਮਚਾਰੀਆਂ ਦਾ ਕੇਂਦਰ ਹੈ। ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।

ਪੜ੍ਹੋ ਇਹ ਅਹਿਮ ਖ਼ਬਰ-ਏਅਰ ਕੈਨੇਡਾ ਨੇ ਬੋਰਡਿੰਗ ਲਈ ਚਿਹਰੇ ਦੀ ਪਛਾਣ ਤਕਨੀਕ ਕੀਤੀ ਸ਼ੁਰੂ

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਅਦਾਲਤ ਦੀ ਸੀ.ਸੀ.ਟੀ.ਵੀ ਫੁਟੇਜ ਰਾਹੀਂ ਹੋਈ ਹੈ। ਚੰਦਨ ਦਾਸ ਨਾਂ ਦਾ ਵਿਅਕਤੀ ਮੁੱਖ ਮੁਲਜ਼ਮ ਹੈ। ਜੋ ਵਕੀਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦਾ ਸੀ.ਸੀ.ਟੀ.ਵੀ 'ਚ ਨਜ਼ਰ ਆ ਰਿਹਾ ਹੈ। ਵਕੀਲ ਦੀ ਹੱਤਿਆ ਤੋਂ ਬਾਅਦ ਦੇਸ਼ ਭਰ 'ਚ ਰੋਸ ਫੈਲ ਗਿਆ। ਵਕੀਲ ਅਤੇ ਸਿਆਸੀ ਪਾਰਟੀਆਂ ਸੜਕਾਂ 'ਤੇ ਉਤਰ ਆਈਆਂ। ਉਨ੍ਹਾਂ ਮੰਗ ਕੀਤੀ ਕਿ ਐਡਵੋਕੇਟ ਇਸਲਾਮ ਦੇ ਕਾਤਲਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜਦਕਿ ਕੁਝ ਨੇ ਕਿਹਾ ਕਿ ਇਸਕਾਨ ਬੰਗਲਾਦੇਸ਼ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਜ਼ੇਲੇਂਸਕੀ ਨੇ ਰੂਸ ਨਾਲ ਸੰਘਰਸ਼ ਖ਼ਤਮ ਕਰਨ ਲਈ ਰੱਖੀ ਸ਼ਰਤ

ਚਿਨਮੋਏ ਪ੍ਰਭੂ ਨੂੰ ਕੀਤਾ ਗਿਆ ਗ੍ਰਿਫ਼ਤਾਰ 

ਬੰਗਲਾਦੇਸ਼ ਪੁਲਸ ਨੇ ਸੋਮਵਾਰ ਨੂੰ ਚਿਨਮਯ ਪ੍ਰਭੂ ਨੂੰ ਦੇਸ਼ਧ੍ਰੋਹ ਅਤੇ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੇ ਦੋਸ਼ਾਂ ਤਹਿਤ ਢਾਕਾ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ। ਇਸ ਖ਼ਿਲਾਫ਼ ਹਿੰਦੂ ਭਾਈਚਾਰੇ ਦੇ ਲੋਕ ਢਾਕਾ ਦੀਆਂ ਸੜਕਾਂ 'ਤੇ ਉਤਰ ਆਏ ਅਤੇ ਰੋਡ ਜਾਮ ਕਰ ਦਿੱਤਾ। ਚਿਨਮਯ ਪ੍ਰਭੂ ਚਟਗਾਂਵ ਜਾਣ ਲਈ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਸਨ। ਜਿੱਥੋਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਡਿਟੈਕਟਿਵ ਬਰਾਂਚ ਦੇ ਦਫ਼ਤਰ ਲਿਆਂਦਾ। ਚਿਨਮਯ ਪ੍ਰਭੂ ਬੰਗਲਾਦੇਸ਼ ਵਿੱਚ ਇੱਕ ਹਿੰਦੂ ਸਮੂਹ ਸਨਾਤਨੀ ਜੋਤ ਦਾ ਆਗੂ ਵੀ ਹੈ। ਚਟਗਾਂਵ ਦੇ ਛੇਵੇਂ ਮੈਟਰੋਪੋਲੀਟਨ ਮੈਜਿਸਟ੍ਰੇਟ ਕਾਜ਼ੀ ਸ਼ਰੀਫੁਲ ਇਸਲਾਮ ਦੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News