ਬੰਗਲਾਦੇਸ਼: ICT ਨੇ ਸਾਬਕਾ ਫੌਜ ਮੁਖੀ, 10 ਸਾਬਕਾ ਮੰਤਰੀਆਂ, ਸ਼ੇਖ ਹਸੀਨਾ ਦੇ ਸਲਾਹਕਾਰਾਂ ਨੂੰ ਕੀਤਾ ਤਲਬ

Monday, Oct 28, 2024 - 12:48 PM (IST)

ਬੰਗਲਾਦੇਸ਼: ICT ਨੇ ਸਾਬਕਾ ਫੌਜ ਮੁਖੀ, 10 ਸਾਬਕਾ ਮੰਤਰੀਆਂ, ਸ਼ੇਖ ਹਸੀਨਾ ਦੇ ਸਲਾਹਕਾਰਾਂ ਨੂੰ ਕੀਤਾ ਤਲਬ

ਢਾਕਾ (ਏਜੰਸੀ)- ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ (ਆਈ.ਸੀ.ਟੀ.) ਨੇ ਐਤਵਾਰ ਨੂੰ ਜੁਲਾਈ-ਅਗਸਤ ਵਿਚ ਦੇਸ਼ ’ਚ ਬਗਾਵਤ ਦੌਰਾਨ ਮਨੁੱਖਤਾ ਵਿਰੁੱਧ ਕਥਿਤ ਅਪਰਾਧਾਂ ਅਤੇ ਨਸਲਕੁਸ਼ੀ ਦੇ ਮਾਮਲੇ ’ਚ ਸਾਬਕਾ ਫੌਜ ਮੁਖੀ ਜ਼ਿਆਉਲ ਅਹਿਸਾਨ, 10 ਸਾਬਕਾ ਮੰਤਰੀਆਂ ਅਤੇ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੋ ਸਲਾਹਕਾਰਾਂ ਸਮੇਤ 20 ਵਿਅਕਤੀਆਂ ਨੂੰ ਅਗਲੇ ਮਹੀਨੇ ਤਲਬ ਕੀਤਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਗੁਜਰਾਤੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ, ਜਾਣੋ ਪਹਿਲੇ ਤੇ ਦੂਜੇ ਨੰਬਰ 'ਤੇ ਕੌਣ

ਦੇਸ਼ ਦੀ ਅੰਤਰਿਮ ਸਰਕਾਰ ਅਨੁਸਾਰ ਬਗਾਵਤ ਦੌਰਾਨ ਘੱਟੋ-ਘੱਟ 753 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖ਼ਮੀ ਹੋਏ ਸਨ, ਜਿਸ ਨੂੰ ਆਈ.ਸੀ.ਟੀ. ਪ੍ਰੌਸੀਕਿਊਸ਼ਨ ਟੀਮ ਅਤੇ ਅੰਤਰਿਮ ਸਰਕਾਰ ਨੇ ਮਨੁੱਖਤਾ ਵਿਰੁੱਧ ਅਪਰਾਧ ਅਤੇ ਨਸਲਕੁਸ਼ੀ ਕਰਾਰ ਦਿੱਤਾ।

ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਅਜਿਹੀ, ਜ਼ਮੀਨ 'ਤੇ ਪਏ ਪੈਸਿਆਂ ਨਾਲ ਖ਼ਰੀਦੀ ਲਾਟਰੀ ਤੇ ਹੋ ਗਏ ਮਾਲਾ-ਮਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News