ਬੰਗਲਾਦੇਸ਼ ਵੱਲੋਂ ਮੁਕਤੀ ਸੰਗਰਾਮ ''ਚ ਪਾਕਿ ਫੌਜ ਦੇ ਸਹਿਯੋਗੀ ਵਾਲੰਟੀਅਰਾਂ ਦੀ ਸੂਚੀ ਜਾਰੀ

12/15/2019 4:57:11 PM

ਢਾਕਾ (ਭਾਸ਼ਾ): ਬੰਗਲਾਦੇਸ਼ ਨੇ ਐਤਵਾਰ ਨੂੰ 10,789 ਵਾਲੰਟੀਅਰਾਂ (ਰਜ਼ਾਕਾਰਾਂ) ਦੀ ਸੂਚੀ ਜਾਰੀ ਕੀਤੀ। ਇਹਨਾਂ ਵਾਲੰਟੀਅਰਾਂ ਨੇ 1971 ਦੇ ਮੁਕਤੀ ਸੰਗਰਾਮ ਵਿਚ ਪਾਕਿਸਤਾਨੀ ਫੌਜ ਦਾ ਸਾਥ ਦਿੱਤਾ ਸੀ। ਡੇਲੀ ਸਟਾਰ ਦੇ ਮੁਤਾਬਕ ਮੁਕਤੀ ਸੰਗਰਾਮ ਮਾਮਲਿਆਂ ਦੇ ਮੰਤਰੀ ਏ.ਕੇ.ਐੱਮ. ਮੁਜ਼ਮਿਲ ਹੱਕਨ ਨੇ ਇੱਥੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਸੂਚੀ ਜਾਰੀ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਉਹਨਾਂ ਲੋਕਾਂ ਦੇ ਬਾਰੇ ਵਿਚ ਦੱਸਣਾ ਹੈ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਦਾ ਵਿਰੋਧ ਕੀਤਾ ਸੀ। 

ਇਤਿਹਾਸਿਕ ਦਸਤਾਵੇਜ਼ਾਂ ਦੇ ਮੁਤਾਬਕ ਵਾਲੰਟੀਅਰ ਪਾਕਿਸਤਾਨੀ ਫੌਜ ਦਾ ਸਹਾਇਕ ਸਮੂਹ ਸੀ ਜਿਸ ਨੇ 1971 ਦੇ ਮੁਕਤੀ ਸੰਗਰਾਮ ਵਿਚ ਹਿੰਦੂਆਂ ਅਤੇ ਰਾਸ਼ਟਰਵਾਦੀ ਬੰਗਾਲੀਆਂ ਨੂੰ ਨਿਸ਼ਾਨਾ ਬਾਣਾਇਆ ਸੀ। ਮੰਨਿਆ ਜਾਂਦਾ ਹੈ ਕਿ ਕੱਟੜਪੰਥੀ ਜਮਾਤ-ਏ-ਇਸਲਾਮੀ ਦੇ ਸੀਨੀਅਰ ਨੇਤਾਵਾਂ ਵਿਚੋਂ ਇਕ ਏ.ਕੇ.ਐੱਮ. ਯੁਸੂਫ ਰਜ਼ਾਕਰ ਬਲ ਦਾ ਸੰਸਥਾਪਕ ਸੀ। ਉਸ ਨੂੰ ਮਈ 2013 ਵਿਚ ਮਨੁੱਖਤਾ ਦੇ ਵਿਰੁੱਧ ਅਪਰਾਧ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ 2014 ਵਿਚ ਹਿਰਾਸਤ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਹੱਕ ਨੇ ਕਿਹਾ ਕਿ ਅਸਲ ਆਜ਼ਾਦੀ ਘੁਲਾਟੀਆਂ ਦੀ ਗਿਣਤੀ 2.1 ਲੱਖ ਤੋਂ ਵੱਧ ਨਹੀਂ ਹੈ ਅਤੇ ਪੂਰੀ ਸੂਚੀ 26 ਮਾਰਚ ਨੂੰ ਆਜ਼ਾਦੀ ਦਿਹਾੜੇ 'ਤੇ ਜਾਰੀ ਕੀਤੀ ਜਾਵੇਗੀ।


Vandana

Content Editor

Related News