ਬੰਗਲਾਦੇਸ਼ : ਹਿੰਦੁਆਂ ''ਤੇ ਹੋਏ ਹਮਲੇ ''ਚ 53 ਲੋਕ ਗ੍ਰਿਫਤਾਰ

Saturday, Nov 11, 2017 - 09:26 PM (IST)

ਢਾਕਾ— ਬੰਗਲਾਦੇਸ਼ ਪੁਲਸ ਨੇ ਹਿੰਦੁਆਂ ਦੇ ਘਰਾਂ 'ਤੇ ਹਮਲਾ ਕਰ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ 'ਚ 53 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਕ ਸਥਾਨਕ ਵਿਅਕਤੀ ਵੱਲੋਂ ਫੇਸਬੁੱਕ 'ਤੇ ਧਰਮ ਨੂੰ ਅਪਮਾਨਿਤ ਕਰਨ ਵਾਲੀ ਅਫਵਾਹ ਪੋਸਟ ਕਰਨ ਤੋਂ ਬਾਅਦ ਇਹ ਹਿੰਸਾ ਹੋਈ। ਜਿਸ 'ਚ ਹਿੰਦੁਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਨਿਊਜ਼ ਮੁਤਾਬਕ ਰੰਗਪੁਰ ਦੇ ਠਾਕੁਰਬੜੀ ਪਿੰਡ 'ਚ ਸ਼ੁੱਕਰਵਾਰ ਨੂੰ ਹਿੰਦੂ ਪਰਿਵਾਰਾਂ ਨਾਲ ਸੰਬੰਧਿਤ 30 ਤੋਂ ਜ਼ਿਆਦਾ ਘਰਾਂ ਨੂੰ ਨਿਸ਼ਾਨਾ ਬਣਾ ਕੇ ਭੰਨ-ਤੋੜ ਤੋਂ ਲੁੱਟ ਖੋਹ ਕੀਤੀ ਗਈ, ਜਿਸ ਤੋਂ ਬਾਅਦ ਭੀੜ੍ਹ ਨੇ ਘਰਾਂ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਇਕ ਹਿੰਦੂ ਵਿਅਕਤੀ ਵੱਲੋਂ ਇਤਰਾਜਯੋਗ ਪੋਸਟ ਸ਼ੇਅਰ ਕਰਨ ਤੋਂ ਬਾਅਦ ਵਾਪਰੀ।
ਪੁਲਸ ਨੇ ਭੀੜ੍ਹ 'ਤੇ ਕਾਬੂ ਪਾਉਣ ਲਈ ਗੋਲੀ ਚਲਾ ਦਿੱਤੀਆਂ, ਜਿਸ ਕਾਰਨ ਇਕ 30 ਸਾਲਾਂ ਵਿਅਕਤੀ ਹਬੀਬੁਰ ਰਹਿਮਾਨ ਦੀ ਮੌਤ ਹੋ ਗਈ। ਪੁਲਸ ਨੂੰ ਗੋਲੀਆਂ ਚਲਾਉਂਦੇ ਦੇਖ ਹਿੰਸਾ ਹੋਰ ਭੜਕ ਗਈ, ਜਿਸ ਕਾਰਨ 11 ਹੋਰ ਜ਼ਖਮੀ ਹੋ ਗਏ। ਇਸ ਮਾਮਲੇ 'ਚ 53 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੀੜਤ ਵਿਅਕਤੀਆਂ 'ਚੋਂ ਇਕ ਦੁਲਾਲੀ ਰਾਮ ਨੇ ਦੱਸਿਆ ਕਿ ''ਇਕ ਭੀੜ੍ਹ ਸ਼ੁੱਕਰਵਾਰ ਨੂੰ ਸਾਡੇ ਪੜੋਸ 'ਚ ਆਈ ਤੇ ਬਗੈਰ ਕਿਸੇ ਗੱਲ ਦੇ ਸਾਡੇ ਘਰਾਂ 'ਚ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ ਤੇ ਸਾਡੇ ਪਸ਼ੂ ਵੀ ਲੈ ਗਏ। ਸਾਰੇ ਘਰ ਨੂੰ ਅੱਗ ਲਗਾ ਦਿੱਤੀ ਗਈ। ਸਾਡੇ ਕੋਲ ਨਾ ਕੋਈ ਸੋਣ ਦੀ ਥਾਂ ਹੈ ਤੇ ਨਾ ਹੀ ਖਾਣਾ ਬਣਾਉਣ ਲਈ ਕੋਈ ਸਾਧਨ।'' ਮਾਮਲੇ ਦੀ ਜਾਂਚ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜ਼ਿਲਾ ਪ੍ਰਸ਼ਾਸਨ ਨੇ ਕਿਹਾ ਕਿ ਹਮਲੇ ਦੇ ਪੀੜਤਾਂ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।


Related News