ਬੰਗਲਾਦੇਸ਼ : ਬੋਗੁਰਾ ਤੇਲ ਟੈਂਕ ਧਮਾਕੇ ’ਚ 4 ਕਿਰਤੀਆਂ ਦੀ ਮੌਤ

Thursday, Sep 12, 2024 - 07:17 PM (IST)

ਬੋਗੁਰਾ - ਬੰਗਲਾਦੇਸ਼ ਦੇ ਬੋਗੂਰਾ ’ਚ ਵੀਰਵਾਰ ਨੂੰ ਮਜੂਮਦਾਰ ਪ੍ਰੋਡਕਟਸ ਲਿਮਿਟਿਡ ਦੀ ਰਾਈਸ ਬ੍ਰੈਨ ਆਇਲ ਯੂਨਿਟ ’ਚ ਇਕ ਵੱਡੇ ਤੇਲ ਟੈਂਕ ’ਚ ਧਮਾਕੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਸ਼ੇਰਪੁਰ ਥਾਣਾ ਮੁਖੀ ਰੇਜ਼ੌਲ ਕਰੀਮ ਰੇਜ਼ਾ ਦੇ ਅਨੁਸਾਰ, ਇਹ ਹਾਦਸਾ ਸ਼ੇਰਪੁਰ ਉਪਜ਼ਿਲੇ ’ਚ ਭਵਾਨੀਪੁਰ ਯੂਨੀਅਨ ’ਚ ਕੰਪਨੀ ਦੀ ਸਹੂਲਤ ’ਚ ਵੀਰਵਾਰ ਦੁਪਹਿਰ 2:15 ਵਜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਮੁਹੰਮਦ ਇਮਰਾਨ (31), ਮੁਹੰਮਦ ਸਈਦ (38), ਮੁਹੰਮਦ ਰੂਬਲ (31) ਅਤੇ ਮੁਹੰਮਦ ਮੋਨੀਰ (28) ਵਜੋਂ ਹੋਈ ਹੈ, ਜੋ ਨੀਲਫਾਮਾਰੀ ਦੇ ਸਈਦਪੁਰ ਉਪ ’ਚ ਫੋਰਸ ਕਲੋਨੀ ਦੇ ਰਹਿਣ ਵਾਲੇ ਸਨ।

ਪੜ੍ਹੋ ਇਹ ਖ਼ਬਰ-ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ

ਚਸ਼ਮਦੀਦਾਂ ਨੇ ਦੱਸਿਆ ਕਿ 4 ਕਿਰਤੀ ਚੌਲਾਂ ਦੇ ਬਰਾਨ ਤੇਲ ਦੀ ਟੈਂਕੀ ਦੀ ਮੁਰੰਮਤ ਦੇ ਕੰਮ ’ਚ ਲੱਗੇ ਹੋਏ ਸਨ ਜਦੋਂ ਵੈਲਡਿੰਗ ਦੀਆਂ ਚੰਗਿਆੜੀਆਂ ਟੈਂਕ ਦੇ ਅੰਦਰਲੇ ਤੇਲ ਦੇ ਸੰਪਰਕ ’ਚ ਆ ਗਈਆਂ, ਜਿਸ ਨਾਲ ਧਮਾਕਾ ਹੋ ਗਿਆ। ਧਮਾਕੇ 'ਚ ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਬੋਗੂਰਾ ਦੇ ਸ਼ਹੀਦ ਜ਼ਿਆਉਰ ਰਹਿਮਾਨ ਮੈਡੀਕਲ ਕਾਲਜ ਹਸਪਤਾਲ 'ਚ ਲਿਜਾਇਆ ਗਿਆ। ਬਦਕਿਸਮਤੀ ਨਾਲ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਲੀਮਪੁਰ ਮੈਡੀਕਲ ਪੋਸਟ ਦੇ ਸਹਾਇਕ ਸਬ-ਇੰਸਪੈਕਟਰ ਲਾਲਨ ਹੁਸੈਨ ਅਨੁਸਾਰ ਮ੍ਰਿਤਕ ਕਿਰਤੀਆਂ ਦੀਆਂ ਲਾਸ਼ਾਂ ਫਿਲਹਾਲ ਹਸਪਤਾਲ ਦੀ ਮੋਰਚਰੀ 'ਚ ਪਈਆਂ ਹਨ। ਓਸੀ ਰਜ਼ਾ ਨੇ ਦੱਸਿਆ ਕਿ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ ਅਤੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਪੂਰੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਸਮੁੱਚੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਭਵਿੱਖ ’ਚ ਅਜਿਹੇ ਦੁਖਾਂਤ ਨੂੰ ਰੋਕਣ ਲਈ ਜਾਂਚ ਕੀਤੀ ਜਾ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News