ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

Thursday, Sep 07, 2023 - 10:08 AM (IST)

ਬੀਜਿੰਗ (ਇੰਟ.)– ਚੀਨ ਦੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਸਰਕਾਰੀ ਕੰਮ ਲਈ ਐਪਲ ਆਈਫੋਨ ਜਾਂ ਫਿਰ ਦੂਜੀਆਂ ਵਿਦੇਸ਼ੀ ਕੰਪਨੀਆਂ ਦੇ ਡਿਵਾਈਸਿਜ਼ ਦੀ ਵਰਤੋਂ ਨਾ ਕਰਨ। ਵਾਲ ਸਟ੍ਰੀਟ ਜਨਰਲ ਨੇ ਮਾਮਲੇ ਤੋਂ ਜਾਣੂ ਲੋਕਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਾਲ ਹੀ ਦੇ ਹਫਤਿਆਂ ’ਚ ਸੀਨੀਅਰ ਅਧਿਕਾਰੀਆਂ ਵਲੋਂ ਆਪਣੇ ਕਰਮਚਾਰੀਆਂ ਨੂੰ ਹੁਕਮ ਦਿੱਤੇ ਗਏ ਸਨ ਕਿ ਕੰਮ ਲਈ ਐਪਲ ਆਈਫੋਨ ਅਤੇ ਵਿਦੇਸ਼ੀ ਕੰਪਨੀਆਂ ਦੇ ਡਿਵਾਈਸ ਦੀ ਵਰਤੋਂ ਨਾ ਕਰਨ। ਹਾਲੇ ਇਹ ਗੱਲ ਕਲੀਅਰ ਨਹੀਂ ਹੋ ਸਕੀ ਹੈ ਕਿ ਇਹ ਹੁਕਮ ਸਿਰਫ਼ ਕੁੱਝ ਹੀ ਕਰਮਚਾਰੀਆਂ ਨੂੰ ਦਿੱਤੇ ਗਏ ਹਨ ਜਾਂ ਫਿਰ ਪੂਰੇ ਸਰਕਾਰੀ ਸਿਸਟਮ ’ਚ ਸਰਕੁਲੇਟ ਹੋਏ ਹਨ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ

ਅਗਲੇ ਹਫ਼ਤੇ ਹੋਣ ਜਾ ਰਿਹੈ ਐਪਲ ਈਵੈਂਟ
ਦੱਸ ਦੇਈਏ ਕਿ ਸਰਕਾਰ ਨੇ ਇਹ ਪਾਬੰਦੀ ਅਗਲੇ ਹਫ਼ਤੇ ਹੋਣ ਵਾਲੇ ਐਪਲ ਈਵੈਂਟ ਤੋਂ ਪਹਿਲਾਂ ਲਾਈ ਹੈ। ਇਹ ਈਵੈਂਟ ਆਈਫੋਨ ਦੇ ਨੈਕਸਟ ਸੀਰੀਜ਼ ਦੀ ਲਾਂਚਿੰਗ ਨੂੰ ਲੈ ਕੇ ਹੋਣਾ ਹੈ। ਇਸ ਤੋਂ ਇਲਾਵਾ ਚੀਨ-ਅਮਰੀਕਾ ਦਰਮਿਆਨ ਟੈਨਸ਼ਨ ਵਧਣ ਕਾਰਨ ਚੀਨ ’ਚ ਕੰਮ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਦਰਮਿਆਨ ਚਿੰਤਾ ਪੈਦਾ ਹੋ ਸਕਦੀ ਹੈ। ਐਪਲ ਨੇ ਇਸੇ ਤਣਾਅ ਨੂੰ ਦੇਖਦੇ ਹੋਏ ਭਾਰਤ ਵਿੱਚ ਆਪਣਾ ਉਤਪਾਦਨ ਵਧਾਇਆ ਹੈ। ਹੌਲੀ-ਹੌਲੀ ਐਪਲ ਆਪਣੇ-ਆਪ ਨੂੰ ਚੀਨ ਤੋਂ ਸਮੇਟਣ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ। ਇਹੀ ਕਾਰਨ ਹੈ ਕਿ ਚੀਨ ਵਲੋਂ ਇਸ ਤਰ੍ਹਾਂ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News