ਬਲੂਚਿਸਤਾਨ ’ਚ ਸੁਰੱਖਿਆ ਬਲਾਂ ’ਤੇ ਹਮਲੇ ’ਚ 5 ਫ਼ੌਜੀਆਂ ਦੀ ਮੌਤ

Friday, Jun 25, 2021 - 04:12 PM (IST)

ਬਲੂਚਿਸਤਾਨ ’ਚ ਸੁਰੱਖਿਆ ਬਲਾਂ ’ਤੇ ਹਮਲੇ ’ਚ 5 ਫ਼ੌਜੀਆਂ ਦੀ ਮੌਤ

ਕਰਾਚੀ (ਭਾਸ਼ਾ) : ਦੱਖਣੀ-ਪੱਛਮੀ ਪਾਕਿਸਤਾਨ ਵਿਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਸੰਨ੍ਹ ਲਗਾ ਕੇ ਹਮਲਾ ਕੀਤਾ, ਜਿਸ ਵਿਚ 5 ਫ਼ੌਜੀਆਂ ਦੀ ਮੌਤ ਹੋ ਗਈ। ਇਕ ਮੀਡੀਆ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।

ਡੋਨ ਸਮਾਚਾਰ ਪੱਤਰ ਦੀ ਖ਼ਬਰ ਮੁਤਾਬਕ ਬਲੂਚਿਸਤਾਨ ਦੇ ਸੀ.ਬੀ. ਜ਼ਿਲ੍ਹੇ ਦੇ ਸੰਗਨ ਇਲਾਕੇ ਵਿਚ ਗੋਲੀਬਾਰੀ ਦੌਰਾਨ ਅੱਤਵਾਦੀਆਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ। ਪਾਕਿਸਤਾਨ ਹਥਿਆਰਬੰਦ ਫੋਰਸ ਦੇ ਮੀਡੀਆ ਵਿੰਗ ਇੰਟਰ-ਸਰਵਿਸ ਪਬਲਿਕ ਰਿਲੇਸ਼ਨ (ਅੰਤਰ ਸੇਵਾ ਜਨ-ਸੰਪਰਕ) ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ‘ਫਰੰਟੀਅਰ ਕੋਰ ਬਲੂਚਿਸਤਾਨ’ ਦੇ 5 ਫ਼ੌਜੀਆਂ ਦੀ ਮੌਤ ਹੋ ਗਈ। ਆਈ.ਐਸ.ਪੀ.ਆਰ. ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਵੀ ਇਕ ਹਮਲੇ ਵਿਚ ਫਰੰਟੀਅਰ ਕੋਰ ਦੇ 4 ਫ਼ੌਜੀਆਂ ਦੀ ਮੌਤ ਹੋ ਗਈ ਸੀ।
 


author

cherry

Content Editor

Related News