ਬਲੋਚ ਆਰਮੀ ਨੇ ਵਧਾਈਆਂ ਪਾਕਿਸਤਾਨ ਦੀਆਂ ਮੁਸ਼ਕਲਾਂ, ਬਣਾਈ ਆਪਣੀ ਸਮੁੰਦਰੀ ਫ਼ੌਜ
Thursday, Apr 16, 2026 - 09:08 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਗਰਮ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੁਣ ਸਮੁੰਦਰ ਵਿਚ ਵੀ ਆਪਣੀ ਤਾਕਤ ਵਧਾ ਲਈ ਹੈ। ਬੀ.ਐੱਲ.ਏ. ਨੇ ਕਿਹਾ ਕਿ ਉਸ ਨੇ ਆਪਣੀ ਇਕ ਸਮੁੰਦਰੀ ਫੌਜ ਬਣਾਈ ਹੈ, ਜਿਸ ਦਾ ਨਾਂ ਹਮਾਲ ਮੈਰੀਟਾਈਮ ਡਿਫੈਂਸ ਫੋਰਸ ਰੱਖਿਆ ਗਿਆ ਹੈ। ਬੀ.ਐੱਲ.ਏ. ਨੇ ਆਪਣੇ ਇਸ ਕਦਮ ਦਾ ਮਕਸਦ ਬਲੋਚਿਸਤਾਨ ਦੇ ਸਮੁੰਦਰੀ ਖੇਤਰਾਂ ਦੀ ਰੱਖਿਆ ਕਰਨਾ ਦੱਸਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਗਰਮ ਬਲੋਚ ਲਿਬਰੇਸ਼ਨ ਆਰਮੀ ਨੇ ਇਹ ਵੱਡਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੀ ਤੇਲ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ, ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ
ਬੀ.ਐੱਲ.ਏ. ਦੇ ਬੁਲਾਰੇ ਜਿਯਾਂਦ ਬਲੋਚ ਨੇ ਕਿਹਾ ਕਿ ਉਨ੍ਹਾਂ ਨੇ ਹਮਾਲ ਮੈਰੀਟਾਈਮ ਡਿਫੈਂਸ ਫੋਰਸ (ਐੱਚ.ਐੱਮ.ਡੀ.ਐੱਫ.) ਦੇ ਨਾਂ ਨਾਲ ਸਮੁੰਦਰੀ ਫੌਜ ਦੀ ਯੂਨਿਟ ਤਿਆਰ ਕੀਤੀ ਹੈ। ਇਸ ਨਵੀਂ ਯੂਨਿਟ ਨੇ ਆਪਣੀ ਪਹਿਲੀ ਕਾਰਵਾਈ ਗਵਾਦਰ ਕੋਲ ਜਿਵਾਨੀ ਇਲਾਕੇ ਵਿਚ ਕੀਤੀ ਹੈ। ਬੀ.ਐੱਲ.ਏ. ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਲੜਾਕਿਆਂ ਨੇ ਮੀਲ ਤਿਆਬ ਨਾਂ ਦੀ ਜਗ੍ਹਾ ’ਤੇ ਪਾਕਿਸਤਾਨੀ ਸਮੁੰਦਰੀ ਫੌਜ ਦੇ ਇਕ ਗਸ਼ਤੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਅਤੇ ਜਹਾਜ਼ ਵਿਚ ਸਵਾਰ 3 ਜਵਾਨਾਂ ਨੂੰ ਮਾਰ ਦਿੱਤਾ। ਸੰਗਠਨ ਦਾ ਇਹ ਵੀ ਕਹਿਣਾ ਹੈ ਕਿ ਹਮਲਾ ਕਰਨ ਤੋਂ ਬਾਅਦ ਉਸ ਦੇ ਸਾਰੇ ਲੜਾਕੇ ਸੁਰੱਖਿਅਤ ਵਾਪਸ ਪਰਤ ਆਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
