7.12 ਅਰਬ ਡਾਲਰ ਤੱਕ ਪਹੁੰਚਿਆ ਪਾਕਿਸਤਾਨ ਦਾ ਵਪਾਰਕ ਘਾਟਾ ! PBS ਨੇ ਜਾਰੀ ਕੀਤੇ ਅੰਕੜੇ

Monday, Sep 07, 2026 - 03:49 PM (IST)

7.12 ਅਰਬ ਡਾਲਰ ਤੱਕ ਪਹੁੰਚਿਆ ਪਾਕਿਸਤਾਨ ਦਾ ਵਪਾਰਕ ਘਾਟਾ ! PBS ਨੇ ਜਾਰੀ ਕੀਤੇ ਅੰਕੜੇ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਬਿਊਰੋ ਆਫ਼ ਸਟੈਟਿਸਟਿਕਸ (PBS) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਵਿੱਤੀ ਸਾਲ 2026-27 ਦੇ ਪਹਿਲੇ 2 ਮਹੀਨਿਆਂ (ਜੁਲਾਈ-ਅਗਸਤ) ਦੌਰਾਨ ਪਾਕਿਸਤਾਨ ਦਾ ਵਪਾਰਕ ਘਾਟਾ  ਸਾਲ-ਦਰ-ਸਾਲ 18.1 ਫ਼ੀਸਦੀ ਵਧ ਕੇ 7.12 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਦਰਾਮਦਾਂ ਦੀ ਦਰ ਬਰਾਮਦਾਂ ਨਾਲੋਂ ਕਾਫ਼ੀ ਤੇਜ਼ੀ ਨਾਲ ਵਧਣ ਕਾਰਨ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਆਰਥਿਕ ਸਥਿਰਤਾ 'ਤੇ ਮੁੜ ਦਬਾਅ ਵਧ ਗਿਆ ਹੈ।

ਵਿੱਤੀ ਸਾਲ 2026 ਦੇ ਜੁਲਾਈ-ਅਗਸਤ ਮਹੀਨਿਆਂ ਦੌਰਾਨ ਪਾਕਿਸਤਾਨ ਦੀ ਬਰਾਮਦ 7 ਫ਼ੀਸਦੀ ਵਾਧੇ ਨਾਲ 5.46 ਅਰਬ ਡਾਲਰ ਰਹੀ, ਜੋ ਕਿ ਪਿਛਲੇ ਸਾਲ 5.10 ਅਰਬ ਡਾਲਰ ਸੀ। ਇਸੇ ਸਮੇਂ ਦੌਰਾਨ ਪਾਕਿਸਤਾਨ ਦੀ 13 ਫ਼ੀਸਦੀ ਵਾਧੇ ਨਾਲ 12.58 ਅਰਬ ਡਾਲਰ ਹੋ ਗਈ, ਜੋ ਕਿ ਪਿਛਲੇ ਸਾਲ ਦੇ ਇਸੇ ਵਕਫ਼ੇ ਦੌਰਾਨ 11.13 ਅਰਬ ਡਾਲਰ ਸੀ। ਪਿਛਲੇ ਸਾਲ ਦੇ 6.03 ਅਰਬ ਡਾਲਰ ਦੇ ਘਾਟੇ ਦੇ ਮੁਕਾਬਲੇ ਇਹ ਇਸ ਸਾਲ ਵਧ ਕੇ 7.12 ਅਰਬ ਡਾਲਰ ਹੋ ਗਿਆ।

ਜੁਲਾਈ ਦੇ ਮੁਕਾਬਲੇ ਅਗਸਤ 'ਚ ਵਪਾਰਕ ਘਾਟੇ 'ਚ 19.7 ਫ਼ੀਸਦੀ ਦੀ ਕਮੀ ਆਈ ਹੈ, ਜੋ 3.95 ਅਰਬ ਡਾਲਰ ਤੋਂ ਘੱਟ ਕੇ 3.17 ਅਰਬ ਡਾਲਰ ਰਹਿ ਗਿਆ। ਅਗਸਤ ਦੌਰਾਨ ਦਰਾਮਦਾਂ 'ਚ 17.7 ਫ਼ੀਸਦੀ (5.68 ਅਰਬ ਡਾਲਰ) ਅਤੇ ਬਰਾਮਦਾਂ 'ਚ 15 ਫ਼ੀਸਦੀ (2.51 ਅਰਬ ਡਾਲਰ) ਦੀ ਗਿਰਾਵਟ ਦਰਜ ਕੀਤੀ ਗਈ।

ਮਹੀਨਾਵਾਰ ਗਿਰਾਵਟ ਦੇ ਬਾਵਜੂਦ, ਅਗਸਤ 2025 (2.87 ਅਰਬ ਡਾਲਰ) ਦੇ ਮੁਕਾਬਲੇ ਅਗਸਤ 2026 ਦਾ ਵਪਾਰਕ ਘਾਟਾ 10.4 ਫ਼ੀਸਦੀ ਜ਼ਿਆਦਾ ਰਿਹਾ ਹੈ। ਪਾਕਿਸਤਾਨ ਸਰਕਾਰ ਵੱਲੋਂ ਬਰਾਮਦਾਂ ਨੂੰ ਉਤਸ਼ਾਹਿਤ ਕਰਨ ਅਤੇ ਗ਼ੈਰ-ਜ਼ਰੂਰੀ ਵਸਤੂਆਂ ਦੀ ਦਰਾਮਦ 'ਤੇ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਇੰਪੋਰਟ ਬਿਲ ਵਿੱਚ ਵਾਧਾ ਆਰਥਿਕ ਸੁਧਾਰ ਪ੍ਰੋਗਰਾਮਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।


author

Harpreet SIngh

Content Editor

Related News