ਕੈਲੀਫੋਰਨੀਆ ''ਚ ਭਵਿੱਖੀ ਚੋਣਾਂ ''ਚ ਹਰੇਕ ਵੋਟਰ ਨੂੰ ਡਾਕ ਰਾਹੀ ਭੇਜੇ ਜਾਣਗੇ ਬੈਲਟ

Thursday, Sep 30, 2021 - 01:06 AM (IST)

ਕੈਲੀਫੋਰਨੀਆ ''ਚ ਭਵਿੱਖੀ ਚੋਣਾਂ ''ਚ ਹਰੇਕ ਵੋਟਰ ਨੂੰ ਡਾਕ ਰਾਹੀ ਭੇਜੇ ਜਾਣਗੇ ਬੈਲਟ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਇੱਕ ਬਿਲ 'ਤੇ ਹਸਤਾਖਰ ਕੀਤੇ ਹਨ, ਜਿਸ ਤਹਿਤ ਕੈਲੀਫੋਰਨੀਆ ਦੇ ਹਰ ਰਜਿਸਟਰਡ ਵੋਟਰ ਨੂੰ  ਭਵਿੱਖ ਦੀਆਂ ਚੋਣਾਂ ਵਿੱਚ ਡਾਕ ਦੁਆਰਾ ਭੇਜੀ ਗਈ ਬੈਲਟ ਮਿਲੇਗੀ। ਇਹ ਕਾਨੂੰਨ ਜੋ ਕਿ ਮਹਾਂਮਾਰੀ ਦੌਰਾਨ 2020 ਦੀਆਂ ਚੋਣਾਂ ਅਤੇ ਹੁਣ ਗਵਰਨਰ ਅਹੁਦੇ ਲਈ ਰੀਕਾਲ ਚੋਣਾਂ ਦੌਰਾਨ ਅਪਣਾਇਆ ਗਿਆ ਨੂੰ ਸਥਾਈ ਕੀਤਾ ਗਿਆ ਹੈ। ਇਸ ਕਦਮ ਨਾਲ ਕੈਲੀਫੋਰਨੀਆ ਅਜਿਹਾ ਕਰਨ ਵਾਲੇ ਹੋਰ ਸੂਬਿਆਂ ਜਿਵੇਂ ਕਿ ਯੂਟਾ, ਕੋਲੋਰਾਡੋ, ਵਾਸ਼ਿੰਗਟਨ ਅਤੇ ਓਰੇਗਨ ਆਦਿ ਨਾਲ ਜੁੜ ਗਿਆ ਹੈ। ਇਸ ਨਵੇਂ ਕਾਨੂੰਨ ਦੇ ਤਹਿਤ, ਕੈਲੀਫੋਰਨੀਆ ਵਿੱਚ ਚੋਣਾਂ ਤੋਂ ਘੱਟੋ ਘੱਟ 29 ਦਿਨ ਪਹਿਲਾਂ ਵੋਟਰਾਂ ਨੂੰ ਬੈਲਟ ਪੇਪਰ ਭੇਜਣੇ ਚਾਹੀਦੇ ਹਨ। ਵੋਟਰਾਂ ਕੋਲ ਅਜੇ ਵੀ ਵਿਅਕਤੀਗਤ ਰੂਪ ਵਿੱਚ ਵੋਟ ਪਾਉਣ ਦਾ ਵਿਕਲਪ ਹੈ। ਨਿਊਸਮ ਨੇ ਸੋਮਵਾਰ ਨੂੰ ਵੋਟਿੰਗ ਨਾਲ ਜੁੜੇ 10 ਹੋਰ ਬਿੱਲਾਂ 'ਤੇ ਵੀ ਹਸਤਾਖਰ ਕੀਤੇ ਹਨ, ਜਿਨ੍ਹਾਂ ਨੂੰ ਵੋਟ ਦੇ ਅਧਿਕਾਰਾਂ ਅਤੇ ਪਹੁੰਚ ਨੂੰ ਵਧਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਤਿਆਰ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News