ਊਧਮਪੁਰ ਜ਼ਿਲ੍ਹੇ ’ਚ ਪਾਕਿਸਤਾਨੀ ਝੰਡੇ ਨਾਲ ਮਿਲੇ ਗੁਬਾਰੇ, ਫੈਲੀ ਸਨਸਨੀ

Friday, Sep 08, 2023 - 05:48 PM (IST)

ਊਧਮਪੁਰ ਜ਼ਿਲ੍ਹੇ ’ਚ ਪਾਕਿਸਤਾਨੀ ਝੰਡੇ ਨਾਲ ਮਿਲੇ ਗੁਬਾਰੇ, ਫੈਲੀ ਸਨਸਨੀ

ਊਧਮਪੁਰ/ਮਜਾਲਤਾ (ਦੀਪਾਂਕਰ ਗੁਪਤਾ)- ਜ਼ਿਲ੍ਹਾ ਊਧਮਪੁਰ ਦੀ ਮਜਾਲਤਾ ਤਹਿਸੀਲ ਦੀ ਸ਼ਤਰੈਡੀ ਪੰਚਾਇਤ ਦੇ ਪਿਆਲਾ ਪਿੰਡ ’ਚ ਗੁਬਾਰਿਆਂ ਨਾਲ ਬੱਝਾ ਪਾਕਿਸਤਾਨੀ ਝੰਡਾ ਇਕ ਦਰਖ਼ਤ ਨਾਲ ਲਮਕਦਾ ਹੋਇਆ ਮਿਲਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦਾ ਪਤਾ ਲੱਗਣ 'ਤੇ ਪਿੰਡ 'ਚ ਸਨਸਨੀ ਫੈਲ ਗਈ। 

ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?

ਮਿਲੀ ਜਾਣਕਾਰੀ ਅਨੁਸਾਰ ਪਿਆਲਾ ਪਿੰਡ ’ਚ ਕੁਝ ਲੋਕਾਂ ਨੇ ਇਕ ਦਰਖ਼ਤ ’ਤੇ ਕਈ ਗੁਬਾਰਿਆਂ ਦੇ ਨਾਲ ਇਕ ਪਾਕਿਸਤਾਨੀ ਝੰਡਾ ਲਮਕਦਾ ਹੋਇਆ ਵੇਖਿਆ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦਰਖ਼ਤ ਤੋਂ ਪਾਕਿਸਤਾਨੀ ਝੰਡੇ ਦੇ ਨਾਲ ਗੁਬਾਰਿਆਂ ਨੂੰ ਉਤਾਰ ਲਿਆ ਅਤੇ ਆਪਣੇ ਕਬਜ਼ੇ 'ਚ ਲੈ ਲਿਆ। ਪੁਲਸ ਨੇ ਕੇਸ ਦਰਜ ਕਰ ਕੇ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਇਹ ਗੁਬਾਰੇ ਅਤੇ ਝੰਡਾ ਸਰਹੱਦ ਪਾਰੋਂ ਆਇਆ ਹੈ ਜਾਂ ਇੱਥੇ ਕਿਸੇ ਨੇ ਸ਼ਰਾਰਤ ਕੀਤੀ ਹੈ।

ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News