ਅਮਰੀਕਾ : ਕਿਸਾਨਾਂ ਦੀ ਹਮਾਇਤ ''ਚ ਬਲਜਿੰਦਰ ਸਿੰਘ ਸ਼ੰਮੀ ਨੇ ਆਪਣੇ ਆਹੁਦੇ ਤੋਂ ਦਿੱਤਾ ਅਸਤੀਫ਼ਾ

02/07/2021 5:57:46 PM

ਵਾਸ਼ਿੰਗਟਨ (ਰਾਜ ਗੋਗਨਾ): ਬੀਜੇਪੀ ਮੈਰੀਲੈਂਡ ਸੂਬੇ ਦੇ ਸਿੱਖ ਵਿੰਗ ਦੇ ਕੋਆਰਡੀਨੇਟਰ ਬਲਜਿੰਦਰ ਸਿੰਘ ਸ਼ੰਮੀ ਨੇ ਭਾਰਤ ਸਰਕਾਰ ਵੱਲੋਂ ਦਿੱਲੀ ਵਿਚ ਸ਼ਾਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕੀਤੇ ਜਾ ਰਹੇ ਮਾੜੇ ਵਤੀਰੇ ਦੇ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਬਲਜਿੰਦਰ ਸਿੰਘ ਸ਼ੰਮੀ ਨੇ ਅਸਤੀਫ਼ੇ ਦੀ ਕਾਪੀ ਜਾਰੀ ਕਰਦਿਆਂ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਬੀਜੇਪੀ ਦੇ ਸਿੱਖ ਵਿੰਗ ਦੇ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਨੇ ਲੰਘੇ ਸਮੇਂ ਵਿਚ ਮੋਦੀ ਸਰਕਾਰ ਕੋਲ ਸਮੇਂ ਸਮੇਂ ਤੇ ਦਿੱਲੀ ਵਿਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਅਤੇ ਸਿੱਖਾਂ ਦੀ ਕਾਲੀ ਸੂਚੀ ਨੂੰ ਰੱਦ ਕਰਵਾਉਣ ਦੇ ਮਸਲਿਆਂ ਨੂੰ ਮਨਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਹੁਣ ਦਿੱਲੀ ਵਿਚ ਸ਼ਾਂਤਮਈ ਅੰਦੋਲਨ ਕਰ ਰਹੇ ਮੋਦੀ ਸਰਕਾਰ ਦੇ ਅਤਿ ਨਿੰਦਣਯੋਗ ਕਿਸਾਨਾਂ ਪ੍ਰਤੀ ਵਤੀਰੇ ਨੂੰ ਲੈ ਕੇ ਜਿੰਨਾਂ ਵਿਚ ਕਿਸਾਨਾਂ ਦਾ ਪਾਣੀ, ਬਿਜਲੀ ਇੰਟਰਨੈੱਟ ਕੱਟਣ ਅਤੇ ਲੰਗਰ ਦੀ ਸੇਵਾ ਬੰਦ ਕਰਵਾਉਣ ਜਿਹੀਆਂ ਕਾਰਵਾਈਆਂ ਤੋਂ ਤੰਗ ਆ ਕਿ ਆਪਣੇ ਅਸਤੀਫ਼ਾ ਬੀਜੇਪੀ ਅਮਰੀਕਾ ਦੀ ਲੀਡਰਸ਼ਿਪ ਨੂੰ ਸੌਂਪ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ - ਬ੍ਰਿਟਿਸ਼ ਸਾਂਸਦਾਂ ਨੂੰ ਬੋਰਿਸ ਸਰਕਾਰ ਦਾ ਜਵਾਬ, ਕਿਹਾ-'ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਾਮਲਾ'

ਸ਼ੰਮੀ ਨੇ ਦੱਸਿਆ ਕਿ ਅਮਰੀਕਾ ਸਣੇ ਦੁਨੀਆ ਭਰ ਦੇ ਸੈਲੀਬ੍ਰੇਟੀਜ ਬਾਰੇ ਮੋਦੀ ਸਰਕਾਰ ਵੱਲੋਂ ਕੀਤੇ ਗਏ ਪ੍ਰਤਿਕਰਮ ਵਿੱਚ ਮੋਦੀ ਸਰਕਾਰ ਨੇ ਅਮਰੀਕਾ ਦੀ ਪ੍ਰਸਿੱਧ ਗਾਇਕਾ ਅਤੇ ਅਭਿਨੇਤਰੀ ਰਿਆਨਾ, ਵਾਤਾਵਰਣ ਪ੍ਰੇਮੀ ਗ੍ਰੇਟਾ ਥਰਨਬਰਗ ਅਤੇ ਫੁੱਟਬਾਲ ਦੇ ਨਾਮਵਰ ਖਿਡਾਰੀ ਜੂ ਜੂ ਸਮਿੱਥ ਬਾਰੇ ਕੀਤੀਆਂ ਟਿੱਪਣੀਆਂ ਅਤੇ ਗ੍ਰੇਟਾ 'ਤੇ ਦਰਜ ਕੀਤੀ ਗਈ ਐਫ.ਆਰ.ਆਈ. ਬਾਰੇ ਉਹਨਾਂ ਮੋਦੀ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਨੂੰ ਲੈ ਕੇ ਉਹਨਾਂ ਆਪਣੇ ਅਸਤੀਫ਼ੇ ਨੂੰ ਸਪਸ਼ੱਟ ਕੀਤਾ ਅਤੇ ਕਿਹਾ ਕਿ ਉਹਨਾਂ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ ਅਤੇ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਹਨਾਂ ਨੇ ਆਉਂਦੇ ਸਮੇਂ ਵਿੱਚ ਹਰ ਤਰੀਕੇ ਨਾਲ ਯੋਗਦਾਨ ਪਾਉਣ ਲਈ ਉਹਨਾਂ ਆਪਣੀ ਵਚਨਬੱਧਤਾ ਵੀ ਜਤਾਈ।

ਨੋਟ- ਕਿਸਾਨਾਂ ਦੀ ਹਮਾਇਤ ਵਿਚ ਬਲਜਿੰਦਰ ਸਿੰਘ ਸ਼ੰਮੀ ਦੇ ਆਹੁਦੇ ਤੋਂ ਦਿੱਤੇ ਅਸਤੀਫ਼ੇ ਬਾਰੇ ਕੁਮੈਂਟਕਰ ਦਿਓ ਰਾਏ।
 


Vandana

Content Editor

Related News