ਨੇਪਾਲ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਬਾਲੇਨ ਸ਼ਾਹ
Thursday, Sep 11, 2025 - 01:26 AM (IST)

ਕਾਠਮੰਡੂ (ਏਜੰਸੀਆਂ)–ਬਾਲੇਨ ਸ਼ਾਹ, ਜੋ ਇਸ ਸਮੇਂ ਕਾਠਮੰਡੂ ਦੇ ਮੇਅਰ ਹਨ, ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਸ਼ਾਮਲ ਹਨ। ਬਾਲੇਨ ਸ਼ਾਹ ਨੇ ਆਪਣਾ ਕਰੀਅਰ ਇਕ ਸਿਵਲ ਇੰਜੀਨੀਅਰ ਵਜੋਂ ਸ਼ੁਰੂ ਕੀਤਾ। ਫਿਰ ਉਸ ਨੇ ਇਕ ਰੈਪਰ ਵਜੋਂ ਕਿਸਮਤ ਅਜ਼ਮਾਈ, ਜਿਸ ਤੋਂ ਬਾਅਦ ਉਸ ਨੇ ਰਾਜਨੀਤੀ ’ਚ ਆਉਣ ਦਾ ਫੈਸਲਾ ਕੀਤਾ ਅਤੇ ਕਾਠਮੰਡੂ ਦੇ ਮੇਅਰ ਦੇ ਅਹੁਦੇ ਲਈ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ।