ਮੈਲਬੌਰਨ ''ਚ ਮਨਾਏ ਗਏ ਵਿਸਾਖੀ ਮੇਲੇ ''ਤੇ ਲੱਗੀਆਂ ਰੌਣਕਾਂ

Friday, Apr 29, 2022 - 01:11 PM (IST)

ਮੈਲਬੌਰਨ ''ਚ ਮਨਾਏ ਗਏ ਵਿਸਾਖੀ ਮੇਲੇ ''ਤੇ ਲੱਗੀਆਂ ਰੌਣਕਾਂ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਪਿਛਲੇ ਦਿਨੀਂ ਮੈਲਬੌਰਨ ਦੇ ਕਰੇਗੀਬਰਨ ਇਲਾਕੇ ਵਿਚ ਆਟੋਮੇਜ਼ ਸਮੈਸ਼ ਰਿਪੇਅਰ, ਕਲਾਸਿਕ ਰਿਕਾਰਡਜ਼, ਵੈਸਟਨ ਟੈਕਸੀ ਕਲੱਬ ਅਤੇ ਹੋਰ ਸਹਿਯੋਗੀਆਂ ਨਾਲ ਵਿਸਾਖੀ ਮੇਲਾ ਕਰਵਾਇਆ ਗਿਆ। ਇਸ ਮੌਕੇ ਗਿੱਧਾ, ਭੰਗੜਾ, ਬੱਚਿਆਂ ਦਾ ਭੰਗੜਾ ਅਤੇ ਸੰਗੀਤਮਈ ਕੁਰਸੀ ਦੌੜ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਨੈਸ਼ਨਲ ਕਬੱਡੀ ਫੈੱਡਰੇਸ਼ਨ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਕਬੱਡੀ ਮੈਚ ਵਿੱਚ ਵੈਸਟਨ ਸਿੱਖਜ਼ ਸਿਡਨੀ ਦੀ ਟੀਮ ਨੇ ਮੈਲਬੌਰਨ ਯੂਨਾਈਟਿਡ ਨੂੰ 20 ਅੰਕਾਂ ਦੇ ਮੁਕਾਬਲੇ 28.5 ਅੰਕਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ।

ਸਰਵੋਤਮ ਰੇਡਰ ਵਜੋਂ ਅੰਬਾ ਸੁਰਸਿੰਘ ਅਤੇ ਸਰਬੋਤਮ ਜਾਫੀ ਵਜੋਂ ਸੁੱਖਾ ਭਿੰਡਰ ਨੂੰ ਚੁਣਿਆ ਗਿਆ। ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਦਰਸ਼ਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਪੰਜਾਬੀ ਗਾਇਕ ਸਰਬਜੀਤ ਚੀਮਾ ਅਤੇ ਧੀਰਾ ਗਿੱਲ ਨੇ ਆਪਣੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ। ਮੇਲਾ ਪ੍ਰਬੰਧਕ ਜਤਿੰਦਰ ਸਿੰਘ, ਰਸ਼ਪਿੰਦਰ ਅਤੇ ਪਾਲ ਭੰਗੂ ਨੇ ਇਸ ਮੇਲੇ ਵਿੱਚ ਪੁੱਜਣ ਲਈ ਸਮੂਹ ਦਰਸ਼ਕਾਂ ਅਤੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
 


author

cherry

Content Editor

Related News