ਕਸ਼ਮੀਰ ''ਤੇ ਬੋਲਣ ਕਾਰਨ ਭਾਰਤ ਨਾਲ ਵਿਗੜੇ ਰਿਸ਼ਤੇ : ਮਹਾਤਿਰ ਮੁਹੰਮਦ

08/08/2020 2:41:15 AM

ਕੁਆਲਲੰਪੁਰ - ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਮੰਨਿਆ ਹੈ ਕਿ ਕਸ਼ਮੀਰ 'ਤੇ ਉਨ੍ਹਾਂ ਦੀ ਟਿੱਪਣੀ ਕਾਰਨ ਭਾਰਤ ਦੇ ਨਾਲ ਉਨ੍ਹਾਂ ਦੇ ਦੇਸ਼ ਦੇ ਰਿਸ਼ਤਿਆਂ ਵਿਚ ਤਣਾਅ ਆਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ਦੌਰਾਨ ਕਸ਼ਮੀਰ ਤੋਂ ਇਲਾਵਾ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਬਹੁਤ ਚੰਗੇ ਸਨ। ਮਹਾਤਿਰ ਇਕ ਵੇਲੇ ਦੁਨੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੇ ਨੇਤਾ ਸਨ। ਉਹ ਨਵੀਂ ਪਾਰਟੀ ਦਾ ਗਠਨ ਕਰ ਸੱਤਾ ਵਿਚ ਫਿਰ ਵਾਪਸੀ ਕਰਨ ਦੀ ਕੋਸ਼ਿਸ਼ ਵਿਚ ਹਨ।

ਕਸ਼ਮੀਰ 'ਤੇ ਟਿੱਪਣੀਆਂ ਨਾਲ ਵਿਗੜੇ ਦੋਹਾਂ ਦੇਸ਼ਾਂ ਦੇ ਰਿਸ਼ਤੇ
ਮਹਾਤਿਰ ਦੇ ਹਵਾਲੇ ਤੋਂ ਡਬਲਯੂ. ਆਈ. ਓ. ਐੱਨ. ਨਿਊਜ਼ ਚੈਨਲ ਨੇ ਕਿਹਾ ਕਿ ਭਾਰਤ ਨਾਲ ਰਿਸ਼ਤਿਆਂ ਵਿਚ ਤਣਾਅ ਕਸ਼ਮੀਰ 'ਤੇ ਮੇਰੀ ਟਿੱਪਣੀ ਕਾਰਨ ਹੋਇਆ। ਪਰ ਉਸ ਤੋਂ ਇਲਾਵਾ ਸਬੰਧ ਬਹੁਤ ਚੰਗੇ ਸਨ, ਇਥੋਂ ਤੱਕ ਕਿ ਮੇਰੀ ਲੀਡਰਸ਼ਿਪ ਵਿਚ ਵੀ ਰਿਸ਼ਤੇ ਚੰਗੇ ਸਨ। ਦਰਅਸਲ, ਸਤੰਬਰ 2019 ਵਿਚ ਸੰਯੁਕਤ ਮਹਾਸਭਾ ਵਿਚ ਆਪਣੇ ਸੰਬੋਧਨ ਦੌਰਾਨ ਮਹਾਤਿਰ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਸੀ।

ਭਾਰਤ ਨਾਲ ਸਾਡੇ ਚੰਗੇ ਸਬੰਧ
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾਲ ਸਾਡੇ ਚੰਗੇ ਸਬੰਧ ਹਮੇਸ਼ਾ ਤੋਂ ਬਹੁਤ ਚੰਗੇ ਰਹੇ ਹਨ ਪਰ ਕਦੇ-ਕਦੇ ਕੁਝ ਗੜਬੜੀਆਂ, ਘਟਨਾਵਾਂ ਕਾਰਨ ਉਸ ਵੇਲੇ ਰਿਸ਼ਤਿਆਂ 'ਤੇ ਤੱਤਕਾਲ ਪ੍ਰਭਾਵ ਪਿਆ, ਪਰ ਬਹੁਤ ਤੇਜ਼ੀ ਨਾਲ ਹੀ ਅਸੀਂ ਆਪਣੇ ਸਬੰਧਾਂ ਵਿਚ ਅਜਿਹੇ ਤਣਾਅ ਨੂੰ ਦੂਰ ਕਰ ਦਿੱਤਾ।

ਗਲੋਬਲ ਨੇਤਾਵਾਂ 'ਚ ਸਭ ਤੋਂ ਪਹਿਲਾਂ ਪੀ. ਐੱਮ. ਮੋਦੀ ਨੂੰ ਮਿਲਿਆ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨਾਂ ਗਲੋਬਲ ਨੇਤਾਵਾਂ ਵਿਚ ਸ਼ਾਮਲ ਹਨ ਜੋ ਮੇਰੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਸਭ ਤੋਂ ਪਹਿਲਾਂ ਮਿਲੇ ਸਨ। ਮਹਾਤਿਰ ਨੇ ਕਿਹਾ ਕਿ ਜ਼ਾਹਿਰ ਤੌਰ 'ਤੇ ਅਸੀਂ ਬਹੁਤ ਪਹਿਲਾਂ ਮਿਲੇ ਸੀ। ਮੈਂ ਭੁੱਲ ਗਿਆ ਸੀ ਪਰ ਪੀ. ਐੱਮ. ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੀ ਸਾਡੀ ਇਕ ਤਸਵੀਰ ਦਿਖਾਈ। ਮਹਾਤਿਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਨਾਲ ਚੰਗੀ ਚਰਚਾ ਹੋਈ ਸੀ।


Khushdeep Jassi

Content Editor

Related News