ਬੇਬੀਸਿਟਰ ਨੇ 2 ਸਾਲ ਦੇ ਬੱਚੇ ਦੀ ਕੀਤੀ ਕੁੱਟਮਾਰ, ਹਸਪਤਾਲ 'ਚ ਜ਼ਿੰਦਗੀ ਲਈ ਲੜ ਰਿਹਾ ਮਾਸੂਮ

Tuesday, Nov 28, 2023 - 06:04 PM (IST)

ਬੇਬੀਸਿਟਰ ਨੇ 2 ਸਾਲ ਦੇ ਬੱਚੇ ਦੀ ਕੀਤੀ ਕੁੱਟਮਾਰ, ਹਸਪਤਾਲ 'ਚ ਜ਼ਿੰਦਗੀ ਲਈ ਲੜ ਰਿਹਾ ਮਾਸੂਮ

ਇੰਟਰਨੈਸ਼ਨਲ ਡੈਸਕ: ਅਮਰੀਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਸ਼ੇ ਵਿਚ ਟੱਲੀ ਇੱਕ ਬੇਬੀਸਿਟਰ ਵੱਲੋਂ ਮਾਸੂਮ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਬੁਰੀ ਤਰ੍ਹਾਂ ਕੁੱਟਮਾਰ ਤੋਂ ਬਾਅਦ 2 ਸਾਲ ਦਾ ਬੱਚਾ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਬੱਚੇ ਦੀ ਪਛਾਣ ਜਿਓਵਨੀ ਰਿਚਰਡ ਵਜੋਂ ਹੋਈ ਹੈ। ਬੱਚੇ ਦੀ ਮਾਂ ਨੇ ਬੱਚੇ ਨੂੰ ਆਪਣੇ ਦੋਸਤ ਮੈਕਕਿਨਲੇ ਸਲੋਅਨ ਹਰਨਾਂਡੇਜ਼ ਦੀ ਦੇਖਭਾਲ ਵਿੱਚ ਛੱਡਿਆ ਸੀ।

ਡਾਕਟਰਾਂ ਨੇ ਕੀਤੇ ਕਈ ਆਪਰੇਸ਼ਨ

ਬੱਚੇ ਦੇ ਕਈ ਆਪਰੇਸ਼ਨ ਹੋ ਚੁੱਕੇ ਹਨ। ਕੋਈ ਸਮਝ ਨਹੀਂ ਪਾ ਰਿਹਾ ਹੈ ਕਿ ਦੋ ਸਾਲ ਦੇ ਬੱਚੇ ਨਾਲ ਕੀ ਹੋਇਆ। ਹਾਲਾਂਕਿ ਬੇਬੀਸਿਟਰ ਨੇ ਕੁਝ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਬੱਚੇ ਨੂੰ ਛੱਡਣ ਤੋਂ ਕੁਝ ਘੰਟਿਆਂ ਬਾਅਦ ਉਸ ਦੇ ਦੋਸਤ ਨੇ ਉਸ ਨੂੰ ਫੋਨ ਕੀਤਾ। ਇਸ ਫੋਨ ਕਾਲ ਤੋਂ ਬਾਅਦ ਉਹ ਸਿੱਧਾ ਸੇਂਟ ਐਂਟਨੀ ਹਸਪਤਾਲ ਪਹੁੰਚੀ, ਕਿਉਂਕਿ ਉਸ ਨੂੰ ਦੱਸਿਆ ਗਿਆ ਸੀ ਕਿ ਬੱਚਾ ਨਹਾਉਣ ਤੋਂ ਬਾਅਦ ਬੇਜਾਨ ਹੋ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਸਰਕਾਰ ਨੇ ਪਲਟਿਆ ਫ਼ੈਸਲਾ, ਹੁਣ ਨੌਜਵਾਨ ਵੀ ਕਰ ਸਕਣਗੇ ਸਿਗਰਟਨੋਸ਼ੀ

ਉਸ ਨੇ ਕਿਹਾ, 'ਮੈਂ ਆਪਣੇ ਬੱਚੇ ਦੇ ਆਲੇ-ਦੁਆਲੇ 50 ਦੇ ਕਰੀਬ ਡਾਕਟਰਾਂ ਨੂੰ ਖੜ੍ਹੇ ਦੇਖਿਆ। ਮੈਂ ਉਸ ਕਮਰੇ ਵਿੱਚੋਂ ਬਾਹਰ ਨਿਕਲ ਗਈ ਕਿਉਂਕਿ ਮੇਰੇ ਲਈ ਇਹ ਦ੍ਰਿਸ਼ ਦੇਖਣਾ ਬਹੁਤ ਔਖਾ ਸੀ। ਮੀਡੀਆ ਮੁਤਾਬਕ ਦੋ ਸਾਲ ਦੇ ਬੱਚੇ ਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ ਅਤੇ ਦਿਮਾਗ ਤੋਂ ਖੂਨ ਵਹਿਣ ਕਾਰਨ ਉਸ ਦਾ ਤੁਰੰਤ ਆਪ੍ਰੇਸ਼ਨ ਕੀਤਾ ਗਿਆ। ਬੱਚੇ ਨੂੰ ਇਨਕਿਊਬੇਟ ਕੀਤਾ ਗਿਆ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਬੱਚੇ ਦੇ ਕਈ ਹੋਰ ਆਪਰੇਸ਼ਨ ਕੀਤੇ ਗਏ।

ਬੱਚੇ ਦੀ ਮਾਂ ਨੇ ਦੇਖਿਆ ਕਿ ਕਿਸੇ ਨੇ ਉਸ ਦੇ ਪੁੱਤਰ ਦੇ ਸਿਰ ਅਤੇ ਸਰੀਰ 'ਤੇ ਜ਼ੋਰਦਾਰ ਵਾਰ ਕੀਤੇ ਗਏ ਹਨ। ਉਸਨੇ ਕਿਹਾ ਕਿ ਉਸਦੀ ਦੋਸਤ ਹਰਨਾਂਡੇਜ਼ ਉਸ ਦੇ ਬੱਚੇ ਨੂੰ ਕਈ ਹੋਰ ਬੱਚਿਆਂ ਦੇ ਨਾਲ ਬਿਨਾਂ ਲਾਇਸੈਂਸ ਦੇ ਚਾਈਲਡਕੇਅਰ ਵਿੱਚ ਰੱਖਦੀ ਸੀ। ਹਰਨਾਂਡੇਜ਼ ਨੂੰ ਇਸ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਸਮੇਂ ਉਹ 100,000 ਡਾਲਰ ਦੀ ਜ਼ਮਾਨਤ 'ਤੇ ਰਿਹਾਅ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News