ਹੁਣ 9 ਮਹੀਨੇ ਤੱਕ ਗਰਭ ’ਚ ਨਹੀਂ ਰੱਖਣਾ ਪਵੇਗਾ ਬੱਚੇ ਨੂੰ, ਰੋਬੋਟ ਬਣੇਗਾ ਦਾਈ

Wednesday, Feb 02, 2022 - 11:41 AM (IST)

ਹੁਣ 9 ਮਹੀਨੇ ਤੱਕ ਗਰਭ ’ਚ ਨਹੀਂ ਰੱਖਣਾ ਪਵੇਗਾ ਬੱਚੇ ਨੂੰ, ਰੋਬੋਟ ਬਣੇਗਾ ਦਾਈ

ਬੀਜਿੰਗ (ਇੰਟ.)- ਬੱਚੇ ਦੇ ਜਨਮ ਤੋਂ ਲੈ ਕੇ ਵੱਡਾ ਹੋਣ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਵਿਗਿਆਨਕ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਦਲਣ ਜਾ ਰਹੇ ਹਨ। ਦਰਅਸਲ, ਹਾਲ ਹੀ ਵਿਚ ਚੀਨ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਕੁਝ ਸਾਲਾਂ ਬਾਅਦ ਭਰੂਣ ਬਣਾਉਟੀ ਹੋਵੇਗਾ ਅਤੇ ਉਸਦਾ ਖਿਆਲ ਰੱਖਣ ਲਈ ਰੋਬੋਟ ਦਾਈ ਦਾ ਕਿਰਦਾਰ ਨਿਭਾਏਗਾ।

ਦੁਨੀਆ ਦੀ ਸਭ ਤੋਂ ਜ਼ਿਆਦਾ ਸ਼ੰਘਣੀ ਆਬਾਦੀ ਵਾਲਾ ਚੀਨ ਘਟਦੀ ਜਨਮਦਰ ਤੋਂ ਪ੍ਰੇਸ਼ਾਨ ਹੈ। ਇਥੇ ਜਨਮਦਰ ਹਾਲ ਹੀ ਵਿਚ ਦਹਾਕਿਆਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਇਸੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਵਿਗਿਆਨੀ ਏ. ਆਈ. ਆਧਾਰਿਤ ਤਕਨੀਕ ਵਿਕਸਿਤ ਕਰ ਰਹੇ ਹਨ। ਇਸ ਤਕਨੀਕ ਵਿਚ ਸਭ ਤੋਂ ਖਾਸ ਗੱਲ ਇਹ ਹੈ ਕਿ ਔਰਤ ਨੂੰ 9 ਮਹੀਨਿਆਂ ਤੱਕ ਬੱਚੇ ਨੂੰ ਆਪਣੇ ਗਰਭ ਵਿਚ ਰੱਖਣ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਤਰ੍ਹਾਂ ਉਸਨੂੰ ਗਰਭ ਦੌਰਾਨ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਸਕੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਤੋਂ ਪਹਿਲਾਂ ਨਾਲੋਂ ਕਿਤੇ ‘ਜ਼ਿਆਦਾ’ ਖਤਰਾ : ਐੱਫ.ਬੀ.ਆਈ. ਡਾਇਰੈਕਟਰ

ਸਿਰਫ ਇਹੋ ਨਹੀਂ ਸਗੋਂ ਉਹ ਬੱਚੇ ਨੂੰ ਬਣਾਉਟੀ ਭਰੂਣ ਵਿਚ ਵੱਡਾ ਹੁੰਦਾ ਦੇਖ ਸਕੇਗੀ ਅਤੇ ਇਸੇ ਨਾਲ ਹੀ ਭਰੂਣ ’ਤੇ ਨਜ਼ਰ ਰੱਖਣ ਲਈ ਰੋਬੋਟ ਵੀ ਹੋਣਗੇ। ਹਾਲ ਦੀ ਘੜੀ ਇਹ ਪ੍ਰਯੋਗ ਚੂਹਿਆਂ ’ਤੇ ਹੋ ਰਿਹਾ ਹੈ।ਦੂਸਰੇ ਪਾਸੇ ‘ਸਾਊਥ ਚਾਈਨਾ ਮੋਰਨਿੰਗ ਪੋਸਟ’ ਨੇ ਚੀਨੀ ਵਿਗਿਆਨੀਆਂ ਦੇ ਹਵਾਲੇ ਦੱਸਿਆ ਹੈ ਕਿ ਇਹ ਤਕਨੀਕ ਜ਼ਿੰਦਗੀ ਦੇ ਵਿਕਾਸ ਨੂੰ ਸਮਝਣ ਵਿਚ ਮਦਦ ਕਰ ਰਹੀ ਹੈ।


author

Vandana

Content Editor

Related News