ਇਕ ਸਾਲ ਦੀ ਬੱਚੀ ਨੂੰ ਕਾਰ ''ਚ ਭੁੱਲਿਆ ਪਿਤਾ, ਮੌਤ

05/24/2018 5:04:48 PM

ਨੈਸ਼ਵਿਲ— ਅਮਰੀਕਾ ਦੇ ਸੂਬੇ ਟੈਨੇਸੀ ਦੇ ਸ਼ਹਿਰ ਨੈਸ਼ਵਿਲ ਵਿਚ ਇਕ ਪਿਤਾ ਦੀ ਲਾਪਰਵਾਹੀ ਨਾਲ ਬੱਚੀ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਪਿਤਾ ਆਪਣੀ ਗੋਦ ਲਈ ਹੋਈ ਧੀ ਨੂੰ ਕਾਰ ਵਿਚ ਭੁੱਲ ਗਿਆ, ਜਿਸ ਤੋਂ ਬਾਅਦ ਧੀ ਦੀ ਮੌਤ ਹੋ ਗਈ। ਇਕ ਸਾਲ ਦੀ ਇਹ ਬੱਚੀ ਦਿਨਭਰ ਗੱਡੀ ਵਿਚ ਬੰਦ ਰਹੀ ਅਤੇ ਗਰਮੀ ਕਾਰਨ ਉਸ ਦੀ ਮੌਤ ਹੋ ਗਈ।

PunjabKesari
ਦੱਸਿਆ ਜਾ ਰਿਹਾ ਹੈ ਕਿ ਨੈਸ਼ਵਿਲ ਵਿਚ ਇਕ ਪਿਤਾ ਆਪਣੇ ਬਾਕੀ ਬੱਚਿਆਂ ਨੂੰ ਡੇਅ ਕੇਅਰ ਵਿਚ ਛੱਡਣ ਗਿਆ ਸੀ ਅਤੇ ਉਨ੍ਹਾਂ ਨੂੰ ਛੱਡਣ ਤੋਂ ਬਾਅਦ ਉਹ ਆਪਣੀ ਇਕ ਸਾਲ ਦੀ ਧੀ ਨੂੰ ਗੱਡੀ ਵਿਚ ਹੀ ਭੁੱਲ ਗਿਆ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਮਾਂ ਨੇ ਬੱਚੀ ਨੂੰ ਬੁੱਧਵਾਰ ਦੀ ਸ਼ਾਮ ਨੂੰ ਕਾਰ ਵਿਚ ਦੇਖਿਆ। ਜਿਸ ਤੋਂ ਬਾਅਦ ਬੱਚੀ ਨੂੰ ਤੁਰੰਤ ਮੋਨਰੀ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesari


Related News