ਅਮਰੀਕਾ ''ਚ ਇੱਕ ਟਾਪੂ ਅਜਿਹਾ ਜਿੱਥੇ 90 ਸਾਲ ਬਾਅਦ ਹੋਇਆ ਬੱਚੇ ਦਾ ਜਨਮ

Wednesday, Oct 21, 2020 - 01:23 AM (IST)

ਅਮਰੀਕਾ ''ਚ ਇੱਕ ਟਾਪੂ ਅਜਿਹਾ ਜਿੱਥੇ 90 ਸਾਲ ਬਾਅਦ ਹੋਇਆ ਬੱਚੇ ਦਾ ਜਨਮ

ਆਇਜਲਫੋਰਡ : ਅਮਰੀਕਾ 'ਚ ਮੇਨ ਰਾਜ ਦੇ ਲਿਟਲ ਕਾਰਨਬੇਰੀ ਟਾਪੂ 'ਤੇ 9 ਦਹਾਕੇ ਤੋਂ ਜ਼ਿਆਦਾ ਸਮੇਂ ਬਾਅਦ ਕਿਸੇ ਬੱਚੇ ਦਾ ਜਨਮ ਹੋਇਆ ਹੈ। ਏਜਾਲਿਆ ਬੇਲੇ ਗ੍ਰੇ ਦਾ ਜਨਮ ਦੋ ਹਫ਼ਤੇ ਪਹਿਲਾਂ ਹੋਇਆ ਸੀ। ਉਹ ਆਰੋਨ ਗ੍ਰੇ ਅਤੇ ਏਰਿਨ ਫੇਰਨਾਲਡ ਗ੍ਰੇ ਦੀ ਛੇਵੀਂ ਔਲਾਦ ਹੈ।

ਬੈਂਗੋਰ ਡੇਲੀ ਨਿਊਜ਼ ਨੇ ਖ਼ਬਰ ਦਿੱਤੀ ਕਿ ਗ੍ਰੇ ਪਤੀ-ਪਤਨੀ ਦੀ ਯੋਜਨਾ ਜ਼ਰੂਰਤ ਪੈਣ 'ਤੇ ਮੇਨ ਰਾਜ ਦੇ ਸਭ ਤੋਂ ਵੱਡੇ ਟਾਪੂ ਮਾਉਂਟ ਡੇਜਰਟ ਆਈਲੈਂਡ 'ਤੇ ਜਾਣ ਦੀ ਸੀ ਪਰ 26 ਸਤੰਬਰ ਨੂੰ ਹੋਈ ਇਸ ਘਟਨਾ 'ਚ ਸਭ ਕੁੱਝ ਆਮ ਰਿਹਾ। ਏਰਿਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਟਾਪੂ 'ਤੇ 1927 'ਚ ਉਨ੍ਹਾਂ ਦੇ ਖੁਦ ਦੇ ਦਾਦਾ ਦੇ ਜਨਮ  ਤੋਂ ਬਾਅਦ ਕਿੰਨਾ ਸਮਾਂ ਹੋ ਗਿਆ। ਏਜਾਲਿਆ ਦੇ ਜਨਮ ਤੋਂ ਬਾਅਦ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ।


author

Inder Prajapati

Content Editor

Related News