ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ ਹੋਈ ਸੱਚ! ਜਾਣ ਤੁਹਾਡੇ ਵੀ ਉਡ ਜਾਣਗੇ ਹੋਸ਼
Monday, Mar 31, 2025 - 08:59 PM (IST)

ਗੈਜੇਟ ਡੈਸਕ- ਬਾਬਾ ਵੇਂਗਾ ਨੂੰ ਦੁਨੀਆ 'Nostradamus of the Balkans' ਦੇ ਰੂਪ 'ਚ ਜਾਣਦੀ ਹੈ। ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਕਈ ਹੈਰਾਨ ਕਰਨ ਵਾਲੀਆਂ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ 'ਚੋਂ ਕਈ ਸੱਚ ਸਾਬਿਤ ਹੋ ਚੁੱਕੀਆਂ ਹਨ। ਜਿਸ ਵਿਚ ਦੂਜੀ ਸੰਸਾਰ ਜੰਗ ਦੀ ਭਵਿੱਖਬਾਣੀ, 2004 ਦੀ ਸੁਨਾਮੀ ਅਤੇ 9/11 ਅੱਤਵਾਦੀ ਹਮਲੇ ਦੀ ਭਵਿੱਖਬਾਣੀ ਸ਼ਾਮਲ ਹੈ।
ਉਨ੍ਹਾਂ ਨੇ ਅੱਜ ਦੇ ਤਕਨਾਲੋਜੀ ਯੁੱਗ ਬਾਰੇ ਵੀ ਇਕ ਭਵਿੱਖਬਾਣੀ ਕੀਤੀ ਸੀ ਜੋ ਕਾਫੀ ਘੱਟ ਲੋਕਾਂ ਨੂੰ ਪਤਾ ਹੈ। ਆਓ ਜਾਣਦੇ ਹਾਂ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਸਮਾਰਟਫੋਨ ਬਾਰੇ ਕੀ ਕਿਹਾ ਸੀ ਅਤੇ ਉਹ ਅੱਜ ਕਿਵੇਂ ਸੱਚ ਹੁੰਦਾ ਦਿਸ ਰਿਹਾ ਹੈ।
ਕੀ ਹੈ ਬਾਬਾ ਵੇਂਗਾ ਦੀ ਭਵਿੱਖਬਾਣੀ?
ਦਰਅਸਲ, ਬਾਬਾ ਵੇਂਗਾ ਨੇ ਸਮਾਰਟਫੋਨ ਦੀ ਖੋਜ ਤੋਂ ਕਈ ਸਾਲ ਪਹਿਲਾਂ ਹੀ ਇਸ 'ਤੇ ਭਵਿੱਖਬਾਣੀ ਕਰ ਦਿੱਤੀ ਸੀ। ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਲ 2022 ਤੋਂ ਬਾਅਦ ਲੋਕ ਆਪਣੇ ਫੋਨ 'ਤੇ ਜ਼ਰੂਰਤ ਤੋਂ ਜ਼ਿਆਦਾ ਸਮਾਂ ਬਿਤਾਉਣ ਲੱਗਣਗੇ ਅਤੇ ਸਕਰੀਨਟਾਈਮ ਕਾਫੀ ਵੱਧ ਜਾਵੇਗਾ। ਜੇਕਰ ਅੱਜ ਦੀ ਦੁਨੀਆ ਨੂੰ ਦੇਖਿਆ ਜਾਵੇ ਤਾਂ ਇਹ ਸੱਚ ਹੁੰਦਾ ਦਿਸ ਰਿਹਾ ਹੈ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ, ਹਰ ਕੋਈ ਸਮਾਰਟਫੋਨ, ਲੈਪਟਾਪ ਅਤੇ ਟੀਵੀ ਸਕਰੀਨ 'ਚ ਡੁੱਬਾ ਹੋਇਆ ਹੈ। ਇਸ ਨਾਲ ਲੋਕਾਂ ਦਾ ਸਕਰੀਨਟਾਈਮ ਕਾਫੀ ਵੱਧ ਗਿਆ ਹੈ।
ਭਾਰਤ 'ਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਦੀ ਇਕ ਰਿਪੋਰਟ ਮੁਤਾਬਕ, 24 ਫੀਸਦੀ ਬੱਚੇ ਸੌਣ ਤੋਂ ਪਹਿਲਾਂ ਆਪਣਾ ਸਮਾਰਟਫੋਨ ਦੇਖਦੇ ਹਨ ਅਤੇ ਕਰੀਬ 37 ਫੀਸਦੀ ਬੱਚੇ ਸਕਰੀਨਟਾਈਮ ਜ਼ਿਆਦਾ ਹੋਣ ਕਾਰਨ ਆਪਣੀ ਪੜ੍ਹਾਈ ਜਾਂ ਕੰਮ 'ਤੇ ਫੋਕਸ ਨਹੀਂ ਕਰ ਪਾਉਂਦੇ। ਇਹ ਸਾਫ ਦਿਸਦਾ ਹੈ ਕਿ ਬਾਬਾ ਵੇਂਗਾ ਦੀ ਭਵਿੱਖਬਾਣੀ ਕਿੰਨੀ ਸਹੀ ਸੀ।