ਕੈਨੇਡਾ : ਬੀ. ਸੀ. ਨੂੰ ਮਾਰਚ ਤੱਕ ਵੈਕਸੀਨ ਦੀਆਂ 7.92 ਲੱਖ ਖੁਰਾਕਾਂ ਮਿਲਣ ਦੀ ਉਮੀਦ

Tuesday, Jan 05, 2021 - 01:34 PM (IST)

ਕੈਨੇਡਾ : ਬੀ. ਸੀ. ਨੂੰ ਮਾਰਚ ਤੱਕ ਵੈਕਸੀਨ ਦੀਆਂ 7.92 ਲੱਖ ਖੁਰਾਕਾਂ ਮਿਲਣ ਦੀ ਉਮੀਦ

ਸਰੀ- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਦਾ ਕਹਿਣਾ ਹੈ ਕਿ ਉਸ ਨੂੰ ਆਸ ਹੈ ਕਿ ਸੂਬੇ ਨੂੰ ਮਾਰਚ ਮਹੀਨੇ ਤੱਕ ਕੋਰੋਨਾ ਵੈਕਸੀਨ ਦੀਆਂ 7.92 ਲੱਖ ਖੁਰਾਕਾਂ ਮਿਲ ਜਾਣਗੀਆਂ। ਇਸ ਦੇ ਨਾਲ ਹੀ ਇਹ ਵੀ ਟੀਚਾ ਹੈ ਕਿ ਸੂਬੇ ਦੇ 5,50,000 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਸਕੇਗੀ। ਸੂਬੇ ਦੇ ਮੁੱਖ ਸਿਹਤ ਅਧਿਕਾਰੀ ਡਾ. ਹੈਨਰੀ ਅਤੇ ਸਿਹਤ ਮੰਤਰੀ ਐਡਰੀਆਨ ਡਿਕਸ ਨੇ ਬ੍ਰਿਟਿਸ਼ ਕੋਲੰਬੀਆ ਦੇ ਕੋਰੋਨਾ ਵੈਕਸੀਨ ਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। 


ਬ੍ਰਿਟਿਸ਼ ਕੋਲੰਬੀਆ ਵਿਚ 3 ਜਨਵਰੀ ਤੱਕ 24,139 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਸੂਬਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਗਲੇ ਦੋ ਹਫ਼ਤਿਆਂ ਤੱਕ ਹਰ ਰੋਜ਼ 3,300 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਟੀਚਾ ਰੱਖਣਗੇ। ਕੋਰੋਨਾ ਦੀ ਪਹਿਲੀ ਖੁਰਾਕ ਲਗਵਾ ਚੁੱਕੇ ਲੋਕਾਂ ਨੂੰ ਲਗਭਗ 35 ਦਿਨਾਂ ਦੇ ਅੰਦਰ ਕੋਰੋਨਾ ਦੀ ਦੂਜੀ ਖੁਰਾਕ ਵੀ ਮਿਲਣੀ ਸ਼ੁਰੂ ਹੋ ਜਾਵੇਗੀ। 

ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨੂੰ ਮਾਰਚ ਮਹੀਨੇ ਤੱਕ ਫਾਈਜ਼ਰ-ਬਾਇਓਐਨਟੈਕ ਅਤੇ ਮੋਡੇਰਨਾ ਵੈਕਸੀਨ ਤੇਜ਼ੀ ਨਾਲ ਮਿਲਣੇ ਸ਼ੁਰੂ ਹੋ ਜਾਣਗੇ। ਜ਼ਿਕਰਯੋਗ ਹੈ ਕਿ 4 ਜਨਵਰੀ ਤੱਕ ਸੂਬੇ ਨੂੰ ਕੋਰੋਨਾ ਵੈਕਸੀਨ ਦੀਆਂ 54,625 ਖੁਰਾਕਾਂ ਮਿਲ ਚੁੱਕੀਆਂ ਹਨ ਤੇ ਟੀਕਾਕਰਨ ਮੁਹਿੰਮ ਜਾਰੀ ਹੈ।


author

Lalita Mam

Content Editor

Related News