ਪਾਕਿ ’ਚ ਤੇਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ ਆਟੋ ਰਿਕਸ਼ਾ ਚਾਲਕਾਂ ਨੇ ਕੀਤਾ ਪ੍ਰਦਰਸ਼ਨ

Monday, Oct 18, 2021 - 06:38 PM (IST)

ਇੰਟਰਨੈਸ਼ਨਲ ਡੈਸਕ : ਆਵਾਮੀ ਰਿਕਸ਼ਾ ਡਰਾਈਵਰਜ਼ ਯੂਨੀਅਨ ਦੇ ਮੈਂਬਰਾਂ ਨੇ ਐਤਵਾਰ ਨੂੰ ਲਾਹੌਰ ’ਚ ਤੇਲ ਦੀ ਵਧਦੀਆਂ ਕੀਮਤਾਂ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਜੇ ਸਰਕਾਰ ਨੇ ਪੈਟਰੋਲ ਤੇ ਕੁਦਰਤੀ ਗੈਸ ਦੀਆਂ ਕੀਮਤ ਘੱਟ ਨਾ ਕੀਤੀਆਂ ਤਾ ਉਹ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਜਾਣਗੇ। ਇਸ ਪ੍ਰਦਰਸ਼ਨ ਦੌਰਾਨ ਆਟੋ ਰਿਕਸ਼ਾ ਚਾਲਕਾਂ ਨੇ ਹੱਥਾਂ ’ਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਸਰਕਾਰ ਦੀਆਂ ਕਾਰਵਾਈਆਂ ਵਿਰੁੱਧ ਨਾਅਰੇ ਲਿਖੇ ਹੋਏ ਸਨ। ਇਸ ਦੌਰਾਨ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਰਿਕਸ਼ਾ ਯੂਨੀਅਨ ਦੇ ਚੇਅਰਮੈਨ ਮਜੀਦ ਗੋਰੀ ਨੇ ਕਿਹਾ ਕਿ ਜੇਕਰ ਅਗਲੇ 24 ਘੰਟਿਆਂ ’ਚ ਈਂਧਨ ਦੀਆਂ ਕੀਮਤਾਂ ਨਾ ਘਟੀਆਂ ਤਾਂ ਉਹ ਦੇ ਰੁਝੇਵਿਆਂ ਵਾਲੇ ਚੌਰਾਹਿਆਂ ’ਤੇ ਧਰਨੇ ਦੇਣਗੇ ਤੇ ਆਵਾਜਾਈ ਠੱਪ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮੁੱਖ ਭਵਨ ਦੇ ਬਾਹਰ ਧਰਨਾ ਦੇਣਗੇ। ਤੇਲ ਦੀਆਂ ਕੀਮਤਾਂ ’ਚ ਵਾਧੇ ਦਾ ਅਸਰ ਟਰਾਂਸਪੋਰਟਰਾਂ ’ਤੇ ਓਨਾ ਹੀ ਹੋ ਰਿਹਾ ਹੈ, ਜਿੰਨਾ ਯਾਤਰੀਆਂ ’ਤੇ।


Manoj

Content Editor

Related News