ਸ਼੍ਰੀਲੰਕਾ 'ਚ ਪੈਟਰੋਲ ਲਈ ਲੱਗੀਆਂ ਲੰਮੀਆਂ ਕਤਾਰਾਂ, ਰਾਤ ਭਰ ਵਾਰੀ ਦਾ ਇਤਜ਼ਾਰ ਕਰ ਰਹੇ ਆਟੋ ਚਾਲਕ ਦੀ ਮੌਤ

06/16/2022 5:02:40 PM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਪਨਾਦੁਰਾ ਸ਼ਹਿਰ 'ਚ ਪੈਟਰੋਲ ਲੈਣ ਲਈ ਕਤਾਰ 'ਚ ਖੜ੍ਹੇ ਇਕ ਆਟੋ ਚਾਲਕ ਦੀ ਮੌਤ ਹੋ ਗਈ। ਵੀਰਵਾਰ ਨੂੰ ਸਥਾਨਕ ਅਖ਼ਬਾਰ ਵਲੋਂ ਜਾਰੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਪੁਲਸ ਮੁਤਾਬਕ ਮੰਗਲਵਾਰ ਰਾਤ ਤੋਂ ਇਸ ਸ਼ਹਿਰ 'ਚ ਆਟੋ ਚਾਲਕ ਪੈਟਰੋਲ ਲੈਣ ਲਈ ਕਤਾਰ 'ਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ: ਕੋਰੋਨਾ ਲਹਿਰ ਵਿਚਕਾਰ ਉੱਤਰੀ ਕੋਰੀਆ 'ਚ ਫੈਲੀ ਨਵੀਂ ਬੀਮਾਰੀ, ਪੀੜਤ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਕਿਮ ਜੋਂਗ

ਲੰਬੀ ਕਤਾਰ ਕਾਰਨ ਬੁਧਵਾਰ ਸਵੇਰੇ ਬਹੁਤ ਜ਼ਿਆਦਾ ਥਕਾਵਟ ਕਾਰਨ ਉਸ ਦੀ ਮੌਤ ਹੋ ਗਈ। ਸ਼੍ਰੀਲੰਕਾ ਵਿੱਚ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ, ਕਿਉਂਕਿ ਦੇਸ਼ ਇੱਕ ਬੇਮਿਸਾਲ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਜਿਸ ਕਾਰਨ ਹਜ਼ਾਰਾਂ ਲੋਕ ਤੇਲ, ਭੋਜਨ ਅਤੇ ਦਵਾਈਆਂ ਸਮੇਤ ਹੋਰ ਵਸਤੂਆਂ ਦੀ ਘਾਟ ਕਾਰਨ ਗ਼ਰੀਬੀ ਦੀ ਦਲਦਲ ਵਿੱਚ ਫਸੇ ਹੋਏ ਹਨ।

ਇਹ ਵੀ ਪੜ੍ਹੋ: OMG: ਪਤੀ ਨੇ ਪਤਨੀ ਦਾ ਕਤਲ ਕਰ ਸੈਪਟਿਕ ਟੈਂਕ 'ਚ ਲੁਕਾਈ ਲਾਸ਼, 40 ਸਾਲ ਬਾਅਦ ਮਿਲੀਆਂ ਹੱਡੀਆਂ ਅਤੇ ਖੋਪੜੀ

 


cherry

Content Editor

Related News