ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਸ਼ੂਟਰ ਸਮੇਤ 4 ਲੋਕਾਂ ਦੀ ਮੌਤ

08/24/2023 1:47:38 PM

ਟ੍ਰੈਬੂਕੋ ਕੈਨਿਯਨ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਇਕ ਬਾਈਕਰ ਬਾਰ ਵਿਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿਚ ਹਮਲਾਵਰ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਓਰੇਂਜ ਕਾਉਂਟੀ ਦੇ ਸ਼ੈਰਿਫ ਦਫਤਰ ਦੇ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਓਰੇਂਜ ਕਾਉਂਟੀ ਦੇ ਪੇਂਡੂ ਟ੍ਰੈਬੂਕੋ ਕੈਨਿਯਨ ਵਿੱਚ 'ਕੁੱਕਸ ਕਾਰਨਰ' ਵਿੱਚ ਸ਼ਾਮ 7 ਵਜੇ ਹੋਈ, ਜੋ ਕਿ ਲੰਬੇ ਸਮੇਂ ਤੋਂ ਮੋਟਰਸਾਈਕਲ ਚਾਲਕਾਂ ਦਾ ਇੱਕ ਪ੍ਰਸਿੱਧ ਬਾਰ ਹੈ, ਜਿੱਥੇ ਲੋਕ ਮੋਟਰਸਾਈਕਲ ਰਾਹੀਂ ਲੰਬੀ ਦੂਰੀ ਤੈਅ ਕਰਨ ਤੋਂ ਬਾਅਦ ਸੰਗੀਤ, ਡਾਂਸ ਅਤੇ ਸ਼ਰਾਬ ਦਾ ਅਨੰਦ ਲੈਣ ਲਈ ਇਕੱਠੇ ਹੁੰਦੇ ਹਨ।

ਇਹ ਵੀ ਪੜ੍ਹੋ: ਰੋਵਰ 'ਪ੍ਰਗਿਆਨ' ਲੈਂਡਰ 'ਵਿਕਰਮ' ਤੋਂ ਨਿਕਲਿਆ ਬਾਹਰ, ਭਾਰਤ ਨੇ ਚੰਨ੍ਹ 'ਤੇ ਕੀਤੀ ਸੈਰ, ਵੇਖੋ ਪਹਿਲੀ ਤਸਵੀਰ

ਓਰੇਂਜ ਕਾਉਂਟੀ ਸ਼ੈਰਿਫ ਦੇ ਸਾਰਜੈਂਟ ਫ੍ਰੈਂਕ ਗੋਂਜ਼ਾਲੇਜ਼ ਨੇ ਕਿਹਾ ਕਿ ਗੋਲੀਬਾਰੀ ਦੀ ਪਹਿਲੀ ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਅਧਿਕਾਰੀ ਉੱਥੇ ਪਹੁੰਚੇ, ਜਿਨ੍ਹਾਂ ਦਾ ਹਮਲਾਵਰ ਨਾਲ ਸਾਹਮਣਾ ਹੋਇਆ। ਵੈਨਚੁਰਾ ਪੁਲਸ ਵਿਭਾਗ ਦੇ ਕਮਾਂਡਰ ਮਾਈਕ ਬ੍ਰਾਊਨ ਨੇ 'ਵੇਂਚੁਰਾ ਕਾਉਂਟੀ ਸਟਾਰ' ਅਖ਼ਬਾਰ ਨੂੰ ਦੱਸਿਆ ਕਿ ਓਰੇਂਜ ਕਾਉਂਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਹਮਲਾਵਰ ਉਨ੍ਹਾਂ ਦੇ ਵਿਭਾਗ ਦਾ ਇੱਕ ਸੇਵਾਮੁਕਤ ਪੁਲਸ ਅਧਿਕਾਰੀ ਸੀ। ਬ੍ਰਾਊਨ ਨੇ ਕਿਹਾ ਕਿ ਹਮਲਾਵਰ 1986 ਤੋਂ 2014 ਤੱਕ ਉਨ੍ਹਾਂ ਦੇ ਵਿਭਾਗ ਵਿੱਚ ਨੌਕਰੀ ਕਰਦਾ ਸੀ। ਓਰੇਂਜ ਕਾਉਂਟੀ ਦੇ ਅਧਿਕਾਰੀਆਂ ਨੇ ਹਾਲਾਂਕਿ, ਗੋਲੀਬਾਰੀ ਜਾਂ ਹਮਲਾਵਰ ਦੇ ਨਾਮ ਜਾਂ ਵੇਰਵਿਆਂ ਦੀ ਜਨਤਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।

 

ਇਹ ਵੀ ਪੜ੍ਹੋ: ਪੰਜਾਬ 'ਤੇ ਮੁੜ ਮੰਡਰਾਉਣ ਲੱਗਾ ਹੜ੍ਹ ਦਾ ਖ਼ਤਰਾ, ਭਾਖੜਾ ਤੇ ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਿਆ

ਹਮਲਾਵਰ ਸਮੇਤ 4 ਲੋਕਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੈਰਿਫ ਦੇ ਵਿਭਾਗ ਨੇ 'ਐਕਸ' 'ਤੇ ਪੋਸਟ ਕੀਤਾ ਕਿ 5 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜੋ ਇਸ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਸਨ। ਪ੍ਰੋਵੀਡੈਂਸ ਮਿਸ਼ਨ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਗੋਲੀਬਾਰੀ ਦੀ ਘਟਨਾ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੇ ਦਫਤਰ ਨੇ ਟਵੀਟ ਕੀਤਾ, "ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨ ਲਈ ਗਵਰਨਰ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਵਿਚ ਹਨ।"

ਇਹ ਵੀ ਪੜ੍ਹੋ: ਹਿਮਾਚਲ: ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 12 ਮੌਤਾਂ, ਸ਼ਿਮਲਾ ਸਮੇਤ 6 ਜ਼ਿਲ੍ਹਿਆਂ 'ਚ 'ਰੈੱਡ ਅਲਰਟ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News