ਇਟਲੀ 'ਚ ਛੁੱਟੀਆਂ ਮਨਾਉਣ ਗਏ ਆਸਟ੍ਰੇਲੀਆਈ ਨੌਜਵਾਨ ਦੀ ਹਾਦਸੇ 'ਚ ਮੌਤ
Saturday, Jul 08, 2023 - 12:44 PM (IST)

ਕਲਗੂਰਲੀ- ਇਟਲੀ ਦੇ ਇੱਕ ਕਸਬੇ ਵਿੱਚ ਛੁੱਟੀਆਂ ਮਨਾਉਣ ਦੌਰਾਨ ਇੱਕ ਆਸਟ੍ਰੇਲੀਆਈ ਨੌਜਵਾਨ ਦੀ ਸਕੂਟਰ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਕਲਗੂਰਲੀ ਦਾ ਰਹਿਣ ਵਾਲਾ ਮੈਥਿਊ ਬੋਰੋਮੇਈ ਸਿਸੀਲੀਅਨ ਦੇ ਤਾਓਰਮੀਨਾ ਸ਼ਹਿਰ ਵਿੱਚ ਸਕੂਟਰ ਚਲਾ ਰਿਹਾ ਸੀ, ਉਦੋਂ ਉਹ ਉਸ ਤੋਂ ਕੰਟਰੋਲ ਗੁਆ ਬੈਠਾ ਅਤੇ ਸੀਮਿੰਟ ਦੇ ਖੰਭੇ ਨਾਲ ਟਕਰਾ ਗਿਆ। ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਤੋਂ ਬਾਅਦ ਵਾਪਰਿਆ।
ਇਹ ਵੀ ਪੜ੍ਹੋ: OMG! ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਖਾਧਾ ਦਿਮਾਗ ਤੇ ਐਸ਼ਟ੍ਰੇ ਵਜੋਂ ਵਰਤੀ ਖੋਪੜੀ
ਐਮਰਜੈਂਸੀ ਸੇਵਾਵਾਂ 25 ਸਾਲਾ ਨੌਜਵਾਨ ਦੀ ਮਦਦ ਲਈ ਪਹੁੰਚੀਆਂ ਪਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੈਥਿਊ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਉਸਦੇ ਪਿਤਾ ਰੀਨੋ ਬੋਰੋਮੇਈ ਨੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਥਿਊ ਦੀ ਮੌਤ ਉਸ ਦੇ ਮਨਪਸੰਦ ਸਥਾਨਾਂ ਵਿੱਚੋਂ ਇੱਕ ਵਿੱਚ ਹੋਈ। ਤੁਹਾਡੀ ਯਾਦ ਆ ਰਹੀ ਹੈ। ਤੁਸੀਂ ਹਮੇਸ਼ਾ ਸਾਡੇ ਦਿਲਾਂ ਅਤੇ ਵਿਚਾਰਾਂ ਵਿੱਚ ਰਹੋਗੇ। ਸਥਾਨਕ ਫੁੱਟਬਾਲ ਟੀਮ ਰੇਲਵੇ ਫੁੱਟਬਾਲ ਕਲੱਬ ਕਲਗੂਰਲੀ ਨੇ ਫੇਸਬੁੱਕ 'ਤੇ ਲਿਖਿਆ, "ਅਫ਼ਸੋਸ ਦੀ ਗੱਲ ਹੈ ਕਿ ਮੈਟ ਨੇ ਇਟਲੀ ਦੇ ਦੌਰੇ ਦੌਰਾਨ ਆਪਣੀ ਜਾਨ ਗੁਆ ਦਿੱਤੀ, ਉਸਦੀ ਬਹੁਤ ਕਮੀ ਮਹਿਸੂਸ ਹੋਵੇਗੀ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।