ਆਸਟ੍ਰੇਲੀਆਈ ਮਹਿਲਾ ਨੂੰ ਹਵਾਈ ਅੱਡੇ 'ਤੇ 'ਸੈਂਡਵਿਚ' ਖਾਣਾ ਪਿਆ ਮਹਿੰਗਾ, ਲੱਗਾ ਲੱਖਾਂ ਦਾ ਜੁਰਮਾਨਾ

07/19/2022 12:07:39 PM

ਸਿਡਨੀ (ਬਿਊਰੋ) ਇੱਕ ਆਸਟ੍ਰੇਲੀਆਈ ਮਹਿਲਾ ਨੂੰ ਸਬਵੇਅ ਸੈਂਡਵਿਚ ਲਈ 1 ਲੱਖ 43 ਹਜ਼ਾਰ ਰੁਪਏ ਦੇਣੇ ਪਏ।19 ਸਾਲਾ ਮਾਡਲ ਦੀ ਇਕ ਗ਼ਲਤੀ ਨੇ ਉਸ ਨੂੰ ਇੰਨੀ ਵੱਡੀ ਕੀਮਤ ਚੁਕਾਉਣ ਲਈ ਮਜਬੂਰ ਕਰ ਦਿੱਤਾ।ਦਰਅਸਲ ਜੈਸਿਕਾ ਲੀ ਨਾਮ ਦੀ ਇੱਕ ਆਸਟ੍ਰੇਲੀਅਨ ਮਾਡਲ ਨੇ ਏਅਰਪੋਰਟ 'ਤੇ ਆਪਣੇ ਸਬਵੇਅ ਸੈਂਡਵਿਚ ਬਾਰੇ ਕਸਟਮ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ, ਜਿਸ ਤੋਂ ਬਾਅਦ ਜਦੋਂ ਉਸ ਕੋਲੋਂ ਇਹ ਸੈਂਡਵਿਚ ਮਿਲਿਆ ਤਾਂ ਕਸਟਮ ਅਧਿਕਾਰੀਆਂ ਨੇ ਕਾਨੂੰਨ ਮੁਤਾਬਕ ਉਸ 'ਤੇ ਭਾਰੀ ਜੁਰਮਾਨਾ ਲਾਇਆ। ਇਸ ਘਟਨਾ ਦੀ ਜਾਣਕਾਰੀ ਖੁਦ ਲੀ ਨੇ ਦਿੱਤੀ ਹੈ।

PunjabKesari

ਲੀ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। ਜੈਸਿਕਾ ਲੀ ਮੁਤਾਬਕ ਉਹ ਯੂਰਪ ਤੋਂ ਆਸਟ੍ਰੇਲੀਆ ਜਾ ਰਹੀ ਸੀ। ਜਦੋਂ ਉਹ 11 ਘੰਟੇ ਦੀ ਲੰਬੀ ਉਡਾਣ ਤੋਂ ਬਾਅਦ ਸਿੰਗਾਪੁਰ ਹਵਾਈ ਅੱਡੇ 'ਤੇ ਪਹੁੰਚੀ, ਤਾਂ ਉਸਨੇ ਆਪਣੇ ਸਟਾਪਓਵਰ 'ਤੇ ਸਬਵੇਅ ਸੈਂਡਵਿਚ ਖਰੀਦਿਆ। ਉਸ ਨੇ ਅੱਧਾ ਖਾ ਲਿਆ ਅਤੇ ਅੱਧਾ ਆਪਣੇ ਕੋਲ ਰੱਖ ਲਿਆ। ਉਸ ਨੇ ਸੋਚਿਆ ਕਿ ਜੇ ਉਸਨੂੰ ਭੁੱਖ ਲੱਗੀ ਤਾਂ ਉਹ ਇਹ ਬਚਿਆ ਹੋਇਆ ਹਿੱਸਾ ਖਾ ਲਵੇਗੀ ਪਰ ਅੱਗੇ ਨਾ ਤਾਂ ਉਸ ਨੂੰ ਭੁੱਖ ਲੱਗੀ ਅਤੇ ਨਾ ਹੀ ਉਸ ਨੇ ਇਸ ਨੂੰ ਖਾਧਾ। ਜਦੋਂ ਉਸ ਦੀ ਫਲਾਈਟ ਆਸਟ੍ਰੇਲੀਆ ਪਹੁੰਚੀ ਤਾਂ ਨਿਯਮਾਂ ਮੁਤਾਬਕ ਉਸ ਨੇ ਕਸਟਮ ਨੂੰ ਦੱਸਣਾ ਸੀ ਕਿ ਉਸ ਕੋਲ ਸੈਂਡਵਿਚ ਹੈ ਪਰ ਉਸ ਨੇ ਗ਼ਲਤੀ ਨਾਲ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ। ਇਸ ਦੇ ਨਤੀਜੇ ਵਜੋਂ ਮਾਡਲ 'ਤੇ 2,664 ਡਾਲਰ ਯਾਨੀ 1.43 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ 10 ਹਜ਼ਾਰ ਤੋਂ ਵਧੇਰੇ ਮਾਮਲੇ, ਓਮੀਕਰੋਨ ਦੇ ਨਵੇਂ ਵੇਰੀਐਂਟ ਨੇ ਵੀ ਵਧਾਈ ਚਿੰਤਾ

ਆਸਟ੍ਰੇਲੀਆ ਦੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ 28 ਦਿਨਾਂ ਦੇ ਅੰਦਰ 1.43 ਲੱਖ ਦਾ ਭੁਗਤਾਨ ਕਰਨਾ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜੈਸਿਕਾ ਲੀ ਨੇ ਹਾਲ ਹੀ ਵਿੱਚ ਨੌਕਰੀ ਛੱਡ ਦਿੱਤੀ ਸੀ। ਨੌਕਰੀ ਛੱਡਣ ਤੋਂ ਬਾਅਦ ਹੁਣ ਉਸ ਨੂੰ ਜੁਰਮਾਨੇ ਦੀ ਰਕਮ ਨੂੰ ਲੈ ਕੇ ਚਿੰਤਾ ਸਤਾਉਣ ਲੱਗੀ ਹੈ। ਨਿਊਯਾਰਕ ਪੋਸਟ ਦੇ ਮੁਤਾਬਕ, ਲੀ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਇਹ ਮੇਰੀ ਗ਼ਲਤੀ ਹੈ ਅਤੇ ਮੈਂ ਇਸ ਦੀ ਜ਼ਿੰਮੇਵਾਰੀ ਲੈਂਦੀ ਹਾਂ।ਲੀ ਦੀ ਫਾਈਨ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਜੁਰਮਾਨੇ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਆਪਣੀ ਗ਼ਲਤੀ ਮੰਨਣ ਲਈ ਮਾਡਲ ਦੀ ਤਾਰੀਫ਼ ਵੀ ਕਰ ਰਹੇ ਹਨ।


Vandana

Content Editor

Related News