‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਕਿਤਾਬ ‘ਆਕਰਸ਼ਣ ਦਾ ਸਿਧਾਂਤ’ ਲੋਕ ਅਰਪਿਤ

Tuesday, Feb 16, 2021 - 12:43 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਬੋਲੀ ਅਤੇ ਸਾਹਿਤ ਪ੍ਰਤੀ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਾਵਿ ਬੈਠਕ ਅਤੇ ਲੇਖਕ ਰਿਸ਼ੀ ਗੁਲਾਟੀ ਲਿੱਖਤ ਕਿਤਾਬ ‘ਆਕਰਸ਼ਣ ਦਾ ਸਿਧਾਂਤ’ ਲੋਕ ਅਰਪਿਤ ਕੀਤੀ ਗਈ। 

ਪ੍ਰੋਗਰਾਮ ਦੀ ਸ਼ੁਰੂਆਤ ‘ਚ ਸਟੇਜ ਸੰਚਾਲਕ ਵਰਿੰਦਰ ਅਲੀਸ਼ੇਰ ਵੱਲੋਂ ਕਿਸਾਨੀ ਸੰਘਰਸ਼ ਦੇ ਸਬੰਧ ਵਿੱਚ ਸ਼ੋਸ਼ਲ ਮੀਡੀਆ ਦੇ ਮੋਜ਼ੂਦਾ ਚਲਨ ਬਾਰੇ ਤਕਰੀਰਾਂ ਨਾਲ ਤਰਕੀ ਸੰਵਾਦ ਰਚਾਇਆ ਗਿਆ। ਇਸ ਉਪਰੰਤ ਪੁਸਤਕ ‘ਆਕਰਸ਼ਣ ਦਾ ਸਿਧਾਂਤ’ ਬਾਬਤ ਸੰਸਥਾ ਕਰਮੀ ਵਰਿੰਦਰ ਅਲੀਸ਼ੇਰ ਅਤੇ ਹਰਮਨਦੀਪ ਗਿੱਲ ਵੱਲੋਂ ਵਿਸਥਾਰ ਨਾਲ ਪਰਚੇ ਪੜ੍ਹੇ ਗਏ। ਬੁਲਾਰਿਆਂ ਨੇ ਆਪਣੇ ਸੰਵਾਦਾਂ ਵਿੱਚ ਇਸ ਪੁਸਤਕ ਨੂੰ ਪੰਜਾਬੀ ਭਾਸ਼ਾ ‘ਚ ਪਾਠਕਾਂ ਤੱਕ ਪਹੁੰਚਦਾ ਕਰਨ ਨੂੰ ਸਲਾਹਿਆ ਅਤੇ ਮਨੋਵਿਗਿਆਨ ਖੇਤਰ ‘ਚ ਵਿਲੱਖਣ ਉਪਰਾਲਾ ਦੱਸਿਆ। ਉਹਨਾਂ ਅਨੁਸਾਰ ਇਹ ਪੁਸਤਕ ਮਨੁੱਖੀ ਸਮੱਸਿਆਵਾਂ ਨੂੰ ਹਲ ਕਰਨ ਦਾ ਸਰਲ ਤਰਕੀ ਜ਼ੁਆਬ ਹੈ ਅਤੇ ਮੋਜ਼ੂਦਾ ਪਦਾਰਥਵਾਦੀ ਸਮੇਂ ‘ਚ ਪਲ ਪਲ ਮਰ ਰਹੀ ਇਨਸਾਨੀ ਜ਼ਿੰਦਗੀ ਨੂੰ ਨਵੀਂ ਊਰਜਾ ਦੇਣ ਦਾ ਭਰਪੂਰ ਸੋਮਾ ਹੈ। 

ਪੜ੍ਹੋ ਇਹ ਅਹਿਮ ਖਬਰ - ਕਮਲਾ ਹੈਰਿਸ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਕੀਤੀ ਗੱਲਬਾਤ

ਲੇਖਕ ਨੇ ਬਹੁਤ ਸਰਲ ਉਦਾਹਰਣਾਂ ਨਾਲ ਮਨੁੱਖੀ ਸਮੱਸਿਆਵਾਂ ਦਾ ਵਿਰਤਾਂਤ ਸਿਰਜਿਆ ਹੈ ਅਤੇ ਸੂਖਮ ਤਰਕਾਂ ਦੇ ਹਵਾਲੇ ਨਾਲ ਇਹਨਾਂ ਨੂੰ ਨਜਿੱਠਣ ਲਈ ਪ੍ਰੇਰਿਆ ਹੈ। ਦੋ ਘੰਟੇ ਚੱਲੇ ਇਸ ਸੰਮੇਲਨ ‘ਚ ਹੋਰਨਾਂ ਤੋਂ ਇਲਾਵਾ ਵਰਿੰਦਰ ਅਲੀਸ਼ੇਰ, ਦਲਜੀਤ ਸਿੰਘ, ਸੋਨੂੰ ਔਲਖ (ਭਾਰਤੀ ਕਿਸਾਨ ਏਕਤਾ ਕਲੱਬ), ਰਣਜੀਤ ਭਾਊ (ਮਾਝਾ ਕਲੱਬ), ਬਲਵਿੰਦਰ ਮੋਰੋਂ, ਹਰਮਨਦੀਪ ਗਿੱਲ, ਜਗਜੀਤ ਖੋਸਾ, ਹਰਪ੍ਰੀਤ ਸਿੰਘ ਕੋਹਲੀ ਤੇ ਹਰਜੀਤ ਲਸਾੜਾ (ਰੇਡੀਓ ਫੋਰ ਈਬੀ), ਲਹਿੰਦੇ ਪੰਜਾਬ ਦੇ ਉਰਦੂ ਸ਼ਾਇਰ ਨਦੀਮ ਅਕਰਮ, ਗੀਤਕਾਰ ਸੁਰਜੀਤ ਸੰਧੂ, ਜਸਵੰਤ ਵਾਗਲਾ, ਹਰਜੀਤ ਕੌਰ ਸੰਧੂ ਆਦਿ ਨੇ ਕਿਸਾਨੀ ਨਜਮਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ 'ਤੇ ਜਸਵੰਤ ਵਾਗਲਾ ਵਲੋ ਮੰਚ ਦਾ ਸੰਚਾਲਨ ਬਾਖੂਬੀ ਬਾਖੂਬੀ ਨਿਭਾਇਆ ਗਿਆ।


Vandana

Content Editor

Related News