ਆਸਟ੍ਰੇਲੀਆਈ ਪੁਲਸ ਨੂੰ ਵੱਡੀ ਸਫਲਤਾ, 300 ਕਿਲੋਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਕੀਤਾ ਜ਼ਬਤ

Wednesday, May 24, 2023 - 01:41 PM (IST)

ਆਸਟ੍ਰੇਲੀਆਈ ਪੁਲਸ ਨੂੰ ਵੱਡੀ ਸਫਲਤਾ, 300 ਕਿਲੋਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਕੀਤਾ ਜ਼ਬਤ

ਸਿਡਨੀ (ਵਾਰਤਾ): ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ 300 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ ਹੈ। ਆਸਟ੍ਰੇਲੀਅਨ ਫੈਡਰਲ ਪੁਲਸ (ਏਐਫਪੀ) ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਬੁੱਧਵਾਰ ਨੂੰ ਇੱਕ ਸਾਂਝੇ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਜ਼ਬਤ ਕੀਤੀ ਗਈ ਮੇਥਾਮਫੇਟਾਮਾਈਨ 30 ਲੱਖ ਰੁਪਏ ਤੋਂ ਵੱਧ ਵਿੱਚ ਵੇਚੀ ਜਾ ਸਕਦੀ ਸੀ। ਡਰੱਗ ਨੂੰ ਇੱਕ ਸਟੀਲ ਹਾਈਡ੍ਰੌਲਿਕ ਪ੍ਰੈਸ ਦੇ ਅੰਦਰ ਲੁਕੋਇਆ ਗਿਆ ਸੀ। ਇਹ 18 ਅਪ੍ਰੈਲ ਨੂੰ ਜਹਾਜ਼ ਰਾਹੀਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਪਹੁੰਚਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦਾ ਪੰਜਾਬੀਆਂ ਨੂੰ ਝਟਕਾ, ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਲਾਈ ਪਾਬੰਦੀ

ਬਿਆਨ ਵਿੱਚ ਕਿਹਾ ਗਿਆ ਕਿ ਇੰਜੀਨੀਅਰਿੰਗ ਮਾਹਿਰਾਂ ਨੇ ਹਾਈਡ੍ਰੌਲਿਕ ਪ੍ਰੈਸ ਦੇ ਕੋਰ ਵਿੱਚ ਡ੍ਰਿਲ ਕਰਨ ਤੋਂ ਬਾਅਦ, ਮਸ਼ੀਨਰੀ ਦੇ ਅੰਦਰ ਇੱਕ ਚਿੱਟੇ ਪਦਾਰਥ ਦੀ ਪਛਾਣ ਕੀਤੀ। AFP ਡਿਟੈਕਟਿਵ ਸਾਰਜੈਂਟ ਸਲਾਮ ਜ਼ਾਰੀਕਾ ਨੇ ਕਿਹਾ ਕਿ ਮੇਥੈਂਫੇਟਾਮਾਈਨ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ।  2020-21 ਵਿਚ ਮੈਥਾਮਫੇਟਾਮਾਈਨ ਨਾਲ ਸਬੰਧਤ ਘਟਨਾਵਾਂ ਲਈ ਔਸਤਨ 33 ਲੋਕਾਂ ਨੂੰ ਆਸਟ੍ਰੇਲੀਆ ਵਿਚ ਹਰ ਰੋਜ਼  ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News