ਆਸਟ੍ਰੇਲੀਆਈ PM ਸਕਾਟ ਮੌਰੀਸਨ ਚੋਣ ਹਾਰੇ, ਅਲਬਾਨੀਜ਼ ਹੋਣਗੇ ਨਵੇਂ ਪ੍ਰਧਾਨ ਮੰਤਰੀ
Saturday, May 21, 2022 - 08:07 PM (IST)
ਇੰਟਰਨੈਸ਼ਨਲ ਡੈਸਕ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਚੋਣਾਂ ਤੋਂ ਬਾਅਦ ਹਾਰ ਮੰਨ ਲਈ ਹੈ। ਦੇਸ਼ ’ਚ ਗੱਠਜੋੜ ਸਰਕਾਰ ਬਣਨ ਦੀ ਸੰਭਾਵਨਾ ਹੈ। ਲੱਖਾਂ ਵੋਟਾਂ ਦੀ ਅਜੇ ਗਿਣਤੀ ਨਹੀਂ ਹੋਈ ਹੈ। ਇਸ ਦੇ ਬਾਵਜੂਦ ਮੌਰੀਸਨ ਨੇ ਤੁਰੰਤ ਕਦਮ ਚੁੱਕਿਆ ਹੈ ਕਿਉਂਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਮਰੀਕਾ, ਜਾਪਾਨ ਅਤੇ ਭਾਰਤ ਦੇ ਨੇਤਾਵਾਂ ਨਾਲ ਟੋਕੀਓ ’ਚ ਸਿਖਰ ਸੰਮੇਲਨ ਹਿੱਸਾ ਲੈਣ ਵਾਲੇ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ 9.50 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ
ਮੌਰੀਸਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਦੇਸ਼ ’ਚ ਨਿਸ਼ਚਿਤਤਾ ਹੋਵੇ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਇਹ ਦੇਸ਼ ਅੱਗੇ ਵਧੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਇਸ ਹਫ਼ਤੇ ਦੌਰਾਨ ਜੋ ਮਹੱਤਵਪੂਰਨ ਬੈਠਕਾਂ ਹੋ ਰਹੀਆਂ ਹਨ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਦੇਸ਼ ਦੀ ਸਰਕਾਰ ਬਾਰੇ ’ਚ ਬਹੁਤ ਸਪੱਸ਼ਟ ਸਮਝ ਹੋਵੇ।’’ ਲੇਬਰ ਪਾਰਟੀ ਨੇ 2007 ਤੋਂ ਬਾਅਦ ਆਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੀਜ਼ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਇਕ ਹੋਰ ਨੌਜਵਾਨ ਦੀ ‘ਚਿੱਟੇ’ ਨਾਲ ਮੌਤ