ਲਿਟਲ ਇੰਡੀਆ ਪੁੱਜੇ ਆਸਟ੍ਰੇਲੀਅਨ PM ਅਲਬਾਨੀਜ਼ ਨੇ ਚਖਿਆ ਭਾਰਤੀ ਸਟ੍ਰੀਟ ਫੂਡ ਜਾ ਸਵਾਦ, ਖਾਧੀ ਚਾਟ ਤੇ ਜਲੇਬੀ

Saturday, Jun 24, 2023 - 01:49 PM (IST)

ਲਿਟਲ ਇੰਡੀਆ ਪੁੱਜੇ ਆਸਟ੍ਰੇਲੀਅਨ PM ਅਲਬਾਨੀਜ਼ ਨੇ ਚਖਿਆ ਭਾਰਤੀ ਸਟ੍ਰੀਟ ਫੂਡ ਜਾ ਸਵਾਦ, ਖਾਧੀ ਚਾਟ ਤੇ ਜਲੇਬੀ

ਹੈਰਿਸ ਪਾਰਕ/[ਆਸਟਰੇਲੀਆ (ਏਜੰਸੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਲਿਟਲ ਇੰਡੀਆ, ਹੈਰਿਸ ਪਾਰਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫ਼ਾਰਸ਼ਾਂ 'ਤੇ ਭਾਰਤੀ ਸਟਰੀਟ ਫੂਡ ਦਾ ਸਵਾਦ ਚਖਿਆ। ਇਸ ਦੌਰਾਨ ਅਲਬਾਨੀਜ਼ ਨੇ ਚਾਟ ਅਤੇ ਜਲੇਬੀ ਖਾਧੀ। ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, "ਲਿਟਲ ਇੰਡੀਆ, ਹੈਰਿਸ ਪਾਰਕ ਵਿੱਚ @Charlton_AB ਦੇ ਨਾਲ ਸ਼ਾਨਦਾਰ ਸ਼ੁੱਕਰਵਾਰ ਦੀ ਰਾਤ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਾਰਸ਼ 'ਤੇ ਚਾਟਕਾਜ਼ ਵਿੱਚ ਚਾਟ ਅਤੇ ਜੈਪੁਰ ਸਵੀਟਸ ਵਿੱਚ ਜਲੇਬੀ ਟਰਾਈ ਕੀਤੀ।" 

ਇਹ ਵੀ ਪੜ੍ਹੋ: US ਕਾਂਗਰਸ ਦੇ ਸਾਂਝੇ ਸੈਸ਼ਨ 'ਚ ਮੋਦੀ ਦੇ ਸੰਬੋਧਨ ਦੌਰਾਨ 79 ਵਾਰ ਵੱਜੀਆਂ ਤਾੜੀਆਂ, 15 ਵਾਰ ਮਿਲਿਆ ਸਟੈਂਡਿੰਗ ਓਵੇਸ਼ਨ

 

ਅਲਬਾਨੀਜ਼ ਨੇ ਭਾਰਤੀ ਭੋਜਨ ਦਾ ਆਨੰਦ ਲੈਂਦੇ ਹੋਏ ਖੁਦ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਉਥੇ ਹੀ ਪੀ.ਐੱਮ. ਮੋਦੀ ਨੇ ਅਲਬਾਨੀਜ਼ ਦੇ ਟਵੀਟ ਦਾ ਤੁਰੰਤ ਜਵਾਬ ਦਿੱਤਾ। ਉਨ੍ਹਾਂ ਲਿਖਿਆ, 'ਲੱਗ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਸ਼ਾਨਦਾਰ ਬੀਤੀ, ਤੁਸੀਂ ਭਾਰਤੀ ਸੱਭਿਆਚਾਰ ਅਤੇ ਵੱਖ-ਵੱਖ ਤਰ੍ਹਾਂ ਦੇ ਭੋਜਨ ਦਾ ਆਨੰਦ ਮਾਣਿਆ। ਇਹ ਸਚਮੁੱਚ ਸਭ ਤੋਂ ਚੰਗਾ ਹੈ, ਭਾਰਤ ਅਤੇ ਆਸਟ੍ਰੇਲੀਆ ਦੀ ਦੋਸਤੀ ਵਾਂਗ।'

ਇਹ ਵੀ ਪੜ੍ਹੋ: PM ਮੋਦੀ ਨੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡੇਨ ਨੂੰ ਤੋਹਫ਼ੇ ’ਚ ਦਿੱਤਾ ਪ੍ਰਯੋਗਸ਼ਾਲਾ ’ਚ ਬਣਾਇਆ 7.5 ਕੈਰੇਟ ਦਾ ਹੀਰਾ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News