ਨੇਵੀ ਵਲੋਂ 21 ਅਰਬ ਦੀ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ

Saturday, Dec 30, 2017 - 04:51 PM (IST)

ਨੇਵੀ ਵਲੋਂ 21 ਅਰਬ ਦੀ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ

ਕੈਨਬਰਾ (ਏਜੰਸੀ)- ਸਮੁੰਦਰੀ ਫੌਜ ਵਲੋਂ ਅਰੇਬੀਅਨ ਸਮੁੰਦਰ ਵਿਚੋਂ 3 ਵੱਖ-ਵੱਖ ਕਿਸ਼ਤੀਆਂ ’ਚੋਂ 415 ਮਿਲੀਅਨ ਡਾਲਰ (20,67,96,51,976 ਰੁਪਏ) ਦੀ ਹੈਰੋਇਨ ਅਤੇ ਹਸ਼ੀਸ਼ ਬਰਾਮਦ ਕੀਤੀ ਗਈ ਹੈ। ਰਾਇਲ ਆਸਟ੍ਰੇਲੀਅਨ ਨੇਵੀ (ਐਚ.ਐਮ.ਏ.ਐਸ.) ਵਾਰਾਮੁੰਗਾ ਵਲੋਂ 8 ਟਨ ਹਸ਼ੀਸ਼ ਅਤੇ 69 ਕਿਲੋਗ੍ਰਾਮ ਹੈਰੋਇਨ 3 ਵੱਖ-ਵੱਖ ਕਿਸ਼ਤੀਆਂ ’ਚੋਂ 27 ਅਤੇ 29 ਦਸੰਬਰ ਨੂੰ ਬਰਾਮਦ ਕੀਤੀ ਗਈ ਹੈ। ਆਸਟ੍ਰੇਲੀਅਨ ਫੋਰਸ ਦੇ ਕਮਾਂਡਰ ਮੇਜਰ ਜਨਰਲ ਜੋਹਨ ਫਰੇਵਨ ਨੇ ਸ਼ਨੀਵਾਰ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਇਸ ਮੁਹਿੰਮ ਤਹਿਤ ਫੜੀ ਗਈ ਇਸ ਖੇਪ ਕਾਰਨ ਪੂਰੀ ਦੁਨੀਆ ਦੇ ਨਸ਼ੀਲੇ ਪਦਾਰਥਾਂ ਅਤੇ ਸੰਗਠਨਾਂ ਨੂੰ ਫੰਡ ਮੁਹੱਈਆ ਕਰਵਾਉਣ ’ਤੇ ਪ੍ਰਭਾਵ ਪਵੇਗਾ।

ਇਹ ਕਾਰਵਾਈ ਮਹੀਨੇ ਦੀ ਸ਼ੁਰੂਆਤ ਸੀ, ਸਾਂਝੇ ਸਮੁੰਦਰੀ ਫੌਜਾਂ ਵਲੋਂ ਤਾਲਮੇਲ ਕਰਕੇ ਅਤੇ ਆਸਟ੍ਰੇਲੀਅਨ ਅਤੇ ਕੈਨੇਡੀਅਨ ਸਟਾਫ ਦੀ ਸਾਂਝੀ ਕਾਰਵਾਈ ਦਾ ਨਤੀਜਾ ਹੈ। ਇਹ ਮੱਧ ਪੂਰਬ ਸਮੁੰਦਰੀ ਸੁਰੱਖਿਆ ਮੁਹਿੰਮ ’ਚ ਇਕ ਆਸਟ੍ਰੇਲੀਅਨ ਸਮੁੰਦਰੀ ਜਹਾਜ਼ ਦੁਆਰਾ ਜ਼ਬਤ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਹਸ਼ੀਸ਼ ਦੀ ਮਾਤਰਾ ਹੈ। ਕੌਮਾਂਤਰੀ ਪੱਧਰ ’ਤੇ ਹਸ਼ੀਸ਼ ਅਤੇ ਹੈਰੋਇਨ ਦੀ ਕੀਮਤ 415 ਮਿਲੀਅਨ ਡਾਲਰ (20,67,96,51,976 ਰੁਪਏ) ਦੱਸੀ ਜਾ ਰਹੀ ਹੈ। 


Related News